ਚੋਣਾਂ ਤੋਂ ਪਹਿਲਾਂ ਅਸਲਾ ਜਮ੍ਹਾ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਹੁਕਮ
Saturday, Mar 16, 2019 - 04:54 AM (IST)

ਹੁਸ਼ਿਆਰਪੁਰ (ਚੁੰਬਰ)-ਪੁਲਸ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਲਾਇਸੈਂਸੀ ਅਸਲਾਧਾਰੀ ਲੋਕਾਂ ਨੂੰ ਆਪਣਾ ਅਸਲਾ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਪੁਲਸ ਚੌਕੀ ਸ਼ਾਮਚੁਰਾਸੀ ਦੇ ਇੰਚਾਰਜ ਏ. ਐੱਸ. ਆਈ. ਰਾਜਵਿੰਦਰ ਸਿੰਘ ਅਤੇ ਮੰਡਿਆਲਾ ਨਸਰਾਲਾ ਚੌਕੀ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਹਥਿਆਰ ਤੁਰੰਤ ਪੁਲਸ ਦੀਆਂ ਹਦਾਇਤਾਂ ਮੁਤਾਬਿਕ ਜਮ੍ਹਾ ਕਰਵਾਉਣ ਤਾਂ ਕਿ ਚੋਣ ਸਮੇਂ ਹਰ ਤਰ੍ਹਾਂ ਦੀ ਸੁਰੱਖਿਆ ਯਕੀਨੀ ਬਣ ਸਕੇ। ਪੁਲਸ ਪ੍ਰਸ਼ਾਸਨ ਦੇ ਅਫ਼ਸਰਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਲਾਇਸੈਂਸੀ ਅਸਲਾਧਾਰਕ ਸਮੇਂ ਸਿਰ ਆਪਣਾ ਹਥਿਆਰ ਪੁਲਸ ਕੋਲ ਨਹੀਂ ਜਮ੍ਹਾ ਕਰਵਾਉਂਦੇ ਤੇ ਉਨ੍ਹਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।