ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਡ਼ਕੀਆਂ ਨੂੰ ਸਾਈਕਲ ਵੰਡੇ

Tuesday, Mar 12, 2019 - 04:35 AM (IST)

ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਡ਼ਕੀਆਂ ਨੂੰ ਸਾਈਕਲ ਵੰਡੇ
ਹੁਸ਼ਿਆਰਪੁਰ (ਝਾਵਰ)-ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਮਾਈ ਭਾਗੋ ਸਕੀਮ ਅਧੀਨ ਜੋ ਸਰਕਾਰ ਵੱਲੋਂ ਲਡ਼ਕੀਆਂ ਨੂੰ ਸਾਈਕਲ ਵੰਡਣ ਸਕੀਮ ਸ਼ੁਰੂ ਕੀਤੀ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੋਹਣ ਸਿੰਘ ਲੇਹਲ, ਪ੍ਰਿੰਸੀਪਲ ਅਨੀਤਾ ਪੋਲ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਬੱਲੀ ਨੇ 98 ਸਾਈਕਲ ਲਡ਼ਕੀਆਂ ਨੂੰ ਵੰਡੇ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਮੋਹਣ ਲਾਲ ਲੇਹਲ ਨੇ ਕਿਹਾ ਕਿ ਵਿਧਾਇਕ ਅਰੁਨ ਮਿੱਕੀ ਡੋਗਰਾ ਦੇ ਯਤਨਾਂ ਸਦਕਾ ਇਸ ਇਲਾਕੇ ਦੇ ਸਕੂਲਾਂ ਵਿਚ ਲਡ਼ਕੀਆਂ ਨੂੰ ਸਾਈਕਲ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਚੰਗੀ ਮਿਹਨਤ ਨਾਲ ਪਡ਼੍ਹਾਈ ਕਰਨ ਅਤੇ ਅਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਕਿਹਾ। ਇਸ ਮੌਕੇ ਕਸ਼ਮੀਰ ਕੌਰ, ਸਵਿਤਾ ਰਾਣੀ, ਪੰਕਜ ਕੁਮਾਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਲਵਦੀਪ, ਗੁਰਪ੍ਰੀਤ ਤੇ ਹੋਰ ਕਈ ਹਾਜ਼ਰ ਸਨ।

Related News