ਵਧੀਆ ਸੇਵਾਵਾਂ ਲਈ ਕੀਤਾ ਸਨਮਾਨਤ

Tuesday, Mar 05, 2019 - 04:16 AM (IST)

ਵਧੀਆ ਸੇਵਾਵਾਂ ਲਈ ਕੀਤਾ ਸਨਮਾਨਤ
ਹੁਸ਼ਿਆਰਪੁਰ (ਮੋਮੀ)-ਦਫ਼ਤਰ ਪੰਜਾਬ ਹੋਮਗਾਰਡ ਵਿਖੇ ਹੋਏ ਸਮਾਗਮ ਦੌਰਾਨ ਥਾਣਾ ਟਾਂਡਾ ਵਿਖੇ ਤਾਇਨਾਤ ਹੋਮ ਗਾਰਡ ਪਲਟੂਨ ਇੰਚਾਰਜ ਜਸਵਿੰਦਰ ਸਿੰਘ ਨੂੰ ਮਹਿਕਮੇ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਜ਼ਿਲਾ ਕਮਾਂਡਰ ਹੋਮਗਾਰਡ ਗਗਨਦੀਪ ਸਿੰਘ ਢਿੱਲੋਂ ਨੇ ਜਸਵਿੰਦਰ ਸਿੰਘ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ, ਈਮਾਨਦਾਰੀ ਤੇ ਵਧੀਆ ਤਰੀਕੇ ਨਾਲ ਨਿਭਾਉਣ ’ਤੇ ਸਨਮਾਨਤ ਕਰਦਿਆਂ ਕਿਹਾ ਕਿ ਮਿਹਨਤ ਤੇ ਲਗਨ ਨਾਲ ਕੀਤੇ ਗਏ ਕੰਮ ਨਾਲ ਜਿੱਥੇ ਵਧੀਆ ਨਤੀਜੇ ਆਉਂਦੇ ਹਨ, ਉੱਥੇ ਹੀ ਸਾਨੂੰ ਇਸ ਦਾ ਚੰਗਾ ਫ਼ਲ ਵੀ ਮਿਲਦਾ ਹੈ। ਇਸ ਮੌਕੇ ਪ੍ਰਕਾਸ਼ ਸਿੰਘ ਕਮਾਂਡਰ ਟੇਰਨਿੰਗ ਸੈਂਟਰ, ਪਲਟੂਨ ਕਮਾਂਡਰ ਦਵਿੰਦਰ ਸਿੰਘ, ਪਲਟੂਨ ਕਮਾਂਡਰ ਮਨਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Related News