ਸਿੰਚਾਈ ਵਿਭਾਗ ਕੰਪਲੈਕਸ ਦੇ ਬਾਹਰ ਮਨਿਸਟੀਰੀਅਲ ਮੁਲਾਜ਼ਮਾਂ ਕੀਤੀ ਰੋਸ ਰੈਲੀ
Friday, Feb 22, 2019 - 04:37 AM (IST)
ਹੁਸ਼ਿਆਰਪੁਰ (ਘੁੰਮਣ)-ਅੱਜ ਇਥੇ ਕੈਨਾਲ ਕਾਲੋਨੀ ਸਥਿਤ ਸਿੰਚਾਈ ਵਿਭਾਗ ਕੰਪਲੈਕਸ ਦੇ ਬਾਹਰ ਮਨਿਸਟੀਰੀਅਲ ਕਰਮਚਾਰੀਆਂ ਨੇ ਰੋਸ ਰੈਲੀ ਕੀਤੀ, ਜਿਸ ਵਿਚ ਯੂਨੀਅਨ ਦੇ ਜਨਰਲ ਸਕੱਤਰ ਰਾਜਵੀਰ ਸਾਂਦਡ਼ਾ, ਸੀਨੀ. ਮੀਤ ਪ੍ਰਧਾਨ ਵਰਿਆਮ ਸਿੰਘ ਮਿਨਹਾਸ, ਚੇਅਰਮੈਨ ਅਵਤਾਰ ਸਿੰਘ, ਸਿੰਚਾਈ ਵਿਭਾਗ ਕਰਮਚਾਰੀ ਸੰਘ ਦੇ ਪ੍ਰਧਾਨ ਜਸਵੀਰ ਸਿੰਘ ਧਾਮੀ ਤੇ ਹੋਰ ਵਿਭਾਗਾਂ ਨਾਲ ਸਬੰਧਿਤ ਕਰਮਚਾਰੀ ਆਗੂ ਸ਼ਾਮਲ ਹੋਏ। ਇਸ ਮੌਕੇ ਸਿੰਚਾਈ ਵਿਭਾਗ ਦੇ ਦਰਜਾ-4 ਯੂਨੀਅਨ ਦੇ ਮੈਂਬਰ ਵੀ ਵੱਡੀ ਗਿਣਤੀ ’ਚ ਮੌਜੂਦ ਸਨ। ਆਪਣੇ ਸੰਬੋਧਨ ਵਿਚ ਜ਼ਿਲਾ ਪ੍ਰਧਾਨ ਅਨੀਰੁੱਧ ਮੌਦਗਿੱਲ ਨੇ ਜ਼ਿਲੇ ਦੇ ਸਾਰੇ ਮਨਿਸਟੀਰੀਅਲ ਕਰਮਚਾਰੀਆਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਕਰਮਚਾਰੀ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਕਲਮਛੋਡ਼ ਹਡ਼ਤਾਲ ਕਾਰਨ ਅੱਜ ਸਿੰਚਾਈ ਵਿਭਾਗ, ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੇ ਸਾਰੇ ਮੰਡਲ, ਉਪ ਮੰਡਲ ਦਫ਼ਤਰਾਂ ਵਿਚ 9ਵੇਂ ਦਿਨ ਵੀ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ।