ਐੱਚ. ਆਈ. ਵੀ. ਏਡਜ਼ ਪ੍ਰਤੀ ਕੀਤਾ ਜਾਗਰੂਕ

Friday, Feb 22, 2019 - 04:36 AM (IST)

ਐੱਚ. ਆਈ. ਵੀ. ਏਡਜ਼ ਪ੍ਰਤੀ ਕੀਤਾ ਜਾਗਰੂਕ
ਹੁਸ਼ਿਆਰਪੁਰ (ਅਰੋਡ਼ਾ)-ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਤਹਿਤ ਚੱਲਦੀ ਸੰਸਥਾ ਸੰਕਲਪ ਸੰਸਕ੍ਰਿਤ ਸਮਿਤੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਸੈਲਾ ਖੁਰਦ ਵਿਖੇ ਲਾਇਆ ਗਿਆ। ਜਿਸ ’ਚ 80 ਮਰੀਜ਼ਾਂ ਦਾ ਚੈੱਕਅਪ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਐੱਚ.ਆਈ.ਵੀ. ਏਡਜ਼ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਕੈਂਪ ਦੌਰਾਨ ਅਵਿਨਾਸ਼ ਚੰਦਰ, ਸਰਪੰਚ ਨੀਲਮ ਰਾਣੀ, ਨੰਬਰਦਾਰ ਦਵਿੰਦਰ ਸਿੰਘ ਤੋਂ ਇਲਾਵਾ ਡਾ. ਤਪਰਨਾ ਸ਼ਰਮਾ, ਅਮਿਤ ਕੁਮਾਰ ਪ੍ਰਾਜੈਕਟ ਮੈਨੇਜਰ, ਰਜਨੀ ਸ਼ਰਮਾ, ਗੌਰਵ ਸ਼ਰਮਾ, ਨਿਰਪਲ ਸਿੰਘ, ਦਲਜੀਤ ਸਿੰਘ ਤੇ ਸਰਕਾਰੀ ਹਸਪਤਾਲ ਗਡ਼੍ਹਸ਼ੰਕਰ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ।

Related News