ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ

Friday, Feb 22, 2019 - 04:35 AM (IST)

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ
ਹੁਸ਼ਿਆਰਪੁਰ (ਜਸਵੀਰ)-ਭਾਈ ਮੰਗਲ ਸਿੰਘ ਸਤਨਾਮ ਚੈਰੀਟੇਬਲ ਟਰੱਸਟ ਅਤੇ ਸਟਾਰ ਕਲੱਬ ਪਾਲਦੀ ਵੱਲੋਂ ਸਿਵਲ ਹਸਪਤਾਲ ਪਾਲਦੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਕੈਂਪ ਦਾ ਉਦਘਾਟਨ ਐੱਸ. ਐੱਮ. ਓ. ਡਾ. ਬਲਵਿੰਦਰ ਕੁਮਾਰ ਨੇ ਰਿਬਨ ਕੱਟ ਕੇ ਕੀਤਾ। ਉਪਰੰਤ ਡਾ. ਬਲਵਿੰਦਰਜੀਤ ਸਿੰਘ ਹੁਸ਼ਿਆਰਪੁਰ ਵਾਲਿਆਂ ਵੱਲੋਂ 300 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। 22 ਮਰੀਜ਼ਾਂ ਦੇ ਲੈਂਜ ਪਾਏ ਗਏ ਅਤੇ 80 ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ 200 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜਰਨੈਲ ਸਿੰਘ ਖਾਲਸਾ ਚੇਅਰਮੈਨ, ਆਤਮਾ ਸਿੰਘ ਨੰਗਲ ਕਲਾਂ, ਸੁਰਿੰਦਰ ਸਿੰਘ ਅਮਰੀਕਾ, ਅਮਰਜੀਤ ਸਿੰਘ ਲੱਕੀ, ਸਰਪੰਚ ਦਲਜੀਤ ਕੌਰ, ਪੰਚ ਸੰਤੋਖ ਸਿੰਘ, ਪੰਚ ਗੁਰਪ੍ਰੀਤ ਕੌਰ, ਪੰਚ ਕਮਲਜੀਤ ਕੌਰ, ਪੰਚ ਹਰਜਿੰਦਰ ਸਿੰਘ, ਪੰਚ ਪ੍ਰਸ਼ੋਤਮ ਲਾਲ, ਪੰਚ ਹਰਜਾਪ ਸਿੰਘ, ਸਾਬਕਾ ਪੰਚ ਜਰਨੈਲ ਸਿੰਘ, ਲੱਖਾ ਸਿੰਘ ਪਾਲਦੀ, ਜਸਪਾਲ ਸਿੰਘ ਸਾਬਕਾ ਸਰਪੰਚ, ਡਾ. ਸੌਫੀਆ ਸ਼ਰਮਾ, ਪਰਮਜੀਤ ਕੌਰ, ਡਾ. ਅਨੀਸ਼ਾ, ਡਾ. ਪਰਮਿੰਦਰ ਸਿੰਘ, ਮੈਡਮ ਸੁਸ਼ਮਾ, ਗੁਪਾਲ ਸਰੂਪ ਆਦਿ ਹਾਜ਼ਰ ਸਨ।

Related News