ਕਿਸਾਨਾਂ ਨੂੰ ਕੈਲੰਡਰ ਅਨੁਸਾਰ ਹੀ ਦਿੱਤੀਆਂ ਜਾ ਰਹੀਆਂ ਹਨ ਗੰਨੇ ਦੀਆਂ ਪਰਚੀਆਂ : ਗਰੇਵਾਲ

Thursday, Feb 21, 2019 - 04:22 AM (IST)

ਕਿਸਾਨਾਂ ਨੂੰ ਕੈਲੰਡਰ ਅਨੁਸਾਰ ਹੀ ਦਿੱਤੀਆਂ ਜਾ ਰਹੀਆਂ ਹਨ ਗੰਨੇ ਦੀਆਂ ਪਰਚੀਆਂ : ਗਰੇਵਾਲ
ਹੁਸ਼ਿਆਰਪੁਰ (ਝਾਵਰ)-ਏ.ਬੀ. ਸ਼ੂਗਰ ਮਿੱਲ ਰੰਧਾਵਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀਜ਼ਨ ’ਚ ਦਸੂਹਾ ਸ਼ੂਗਰ ਮਿੱਲ ਨਿਰਵਿਘਨ ਗੰਨੇ ਦੀ ਪਿਡ਼ਾਈ ਕਰ ਰਹੀ ਹੈ ਤੇ ਇਲਾਕੇ ਦੇ ਕਿਸਾਨਾਂ ਦਾ ਗੰਨਾ ਪਹਿਲ ਦੇ ਅਧਾਰ ’ਤੇ ਪੀਡ਼ਿਆ ਜਾ ਰਿਹਾ ਹੈ। ਇਲਾਕੇ ਦੇ ਕਿਸਾਨਾਂ ਨੂੰ ਰੋਜ਼ਾਨਾ 460 ਪਰਚੀਆਂ ਕੈਲੰਡਰ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ। ਮਿੱਲ ਮੈਨੇਜਮੈਂਟ ਕਿਸਾਨਾਂ ਦੇ ਸਹਿਯੋਗ ਨਾਲ ਮਿੱਲ ਨੂੰ ਚਲਾ ਰਹੀ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਿੱਲ ਉਸ ਸਮੇਂ ਤੱਕ ਬੰਦ ਨਹੀਂ ਹੋਵੇਗੀ ਜਦਕਿ ਤੱਕ ਇਲਾਕੇ ਦੇ ਕਿਸਾਨਾਂ ਦਾ ਗੰਨਾ ਨਹੀਂ ਪੀਡ਼ਿਆ ਜਾਂਦਾ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਿੱਲ ਦੇ ਸਹੀ ਸਿਸਟਮ ਨੂੰ ਚਲਾਉਣ ਲਈ ਮਿੱਲ ਮੈਨੇਜਮੈਂਟ ਦਾ ਸਾਥ ਦੇਣ। ਇਸ ਸਬੰਧ ’ਚ ਇਲਾਕੇ ਦੇ ਕਿਸਾਨ ਜਗਮੋਹਨ ਸਿੰਘ ਘੁੰਮਣ, ਜੰਗੀਰ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਲਵਲੀ, ਦਿਲਬਾਗ ਸਿੰਘ, ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਲੰਡਰ ਅਨੁਸਾਰ ਹੀ ਗੰਨੇ ਦੀਆਂ ਪਰਚੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਿੱਲ ਦੇ ਲੇਟ ਚੱਲਣ ਨਾਲ ਕਿਸਾਨਾਂ ਨੂੰ ਮੁਸ਼ਕਲ ਜ਼ਰੂਰ ਆਈ ਹੈ। ਇਸ ਸਬੰਧੀ ਵਿਕਾਸ ਮੰਚ ਦੇ ਅਹੁਦੇਦਾਰਾਂ ਨੇ ਮਿੱਲ ਦੇ ਵਾਈਸ ਪ੍ਰੈਜ਼ੀਡੈਂਟ ਤੇ ਕੈਨ ਮੈਨੇਜਰ ਪੰਕਜ ਨਾਲ ਗੱਲਬਾਤ ਕੀਤੀ ਤੇ ਕੈਲੰਡਰ ਅਨੁਸਾਰ ਹੀ ਪਰਚੀਆਂ ਦੇਣ ਲਈ ਕਿਹਾ।

Related News