ਸਮਾਜਕ ਮੁੱਦਿਆਂ ਨਾਲ ਸਬੰਧਤ ਵਿਸ਼ਿਆਂ ’ਤੇ ਪੋਸਟਰ ਮੇਕਿੰਗ ਮੁਕਾਬਲੇ
Friday, Feb 08, 2019 - 05:07 AM (IST)

ਹੁਸ਼ਿਆਰਪੁਰ (ਸੰਜੇ ਰੰਜਨ)-ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਕਾਲਜ, ਦਸੂਹਾ ਵਿਖੇ ਸਮਾਜ ਸ਼ਾਸਤਰ ਵਿਭਾਗ ਵੱਲੋਂ ਸਮਾਜਕ ਮੁੱਦੇ ਭਰੂਣ ਹੱਤਿਆ, ਪਾਣੀ ਬਚਾਓ, ਬੇਟੀ ਪਡ਼੍ਹਾਓ, ਨਸ਼ਿਆਂ ਦਾ ਵਿਰੋਧ, ਬਾਲ ਮਜ਼ਦੂਰੀ, ਔਰਤਾਂ ਵਿਰੁੱਧ ਅਪਰਾਧ ਆਦਿ ਵਿਸ਼ਿਆਂ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ 20 ਵਿਦਿਆਰਥੀਆਂ ਨੇ ਭਾਗ ਪਿਆ। ਜਿਨ੍ਹਾਂ ਵਿਚੋਂ ਸਪਨਾ (ਬੀ. ਏ. ਸਮੈਸਟਰ ਦੂਜਾ) ਨੇ ਪਹਿਲਾ, ਤਾਨੀਆ (ਬੀ. ਏ. ਸਮੈਸਟਰ ਦੂਜਾ) ਨੇ ਦੂਸਰਾ ਸਥਾਨ, ਕਾਜਲ (ਬੀ. ਏ. ਸਮੈਸਟਰ ਚੌਥਾ) ਅਤੇ ਕਿਰਨ ਭਾਲਾ (ਬੀ. ਏ. ਸਮੈਸਟਰ ਦੂਜਾ) ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਪ੍ਰੋਫੈਸਰ ਰਮਣੀਕ ਕੌਰ ਅਤੇ ਡਾ. ਰੁਪਿੰਦਰ ਕੌਰ ਗਿੱਲ ਨੇ ਨਿਭਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਸਮਾਜ ਵਿਚ ਇਹੋ ਜਿਹੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਨੌਜਵਾਨ ਪੀਡ਼ੀ ਨੂੰ ਹੀ ਅੱਗੇ ਵੱਧ ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਹ ਕੁਰੀਤੀਆਂ ਨਾ ਖਤਮ ਹੋਈਆਂ ਤਾਂ ਸਮਾਜ ਦਾ ਨਿਘਾਰ ਹੁੰਦਾ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਭਵਿੱਖ ਵਿਚ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਲਈ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਕੌਰ ਘੁੰਮਣ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।