ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਦਾ ਨੀਂਹ ਪੱਥਰ ਰੱਖਿਆ

Friday, Feb 08, 2019 - 05:07 AM (IST)

ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਦਾ ਨੀਂਹ ਪੱਥਰ ਰੱਖਿਆ
ਹੁਸ਼ਿਆਰਪੁਰ (ਮੁੱਗੋਵਾਲ)-ਹਿਮਾਚਲ ਪ੍ਰਦੇਸ਼ ਨਾਲ ਜੋਡ਼ਦੇ ਮਾਹਿਲਪੁਰ-ਜੇਜੋਂ ਦੋਆਬਾ ਮੁੱਖ ਮਾਰਗ ’ਤੇ ਪਿੰਡ ਰਾਮਪੁਰ ਝੰਜੋਵਾਲ ਨਜ਼ਦੀਕ ਸੰਤ ਜਗਦੀਸ਼ਵਰਾ ਨੰਦ ਦੀ ਯੋਗ ਅਗਵਾਈ ਵਿਚ ਬਣਾਏ ਜਾ ਰਹੇ ਡੇਰਾ ਸੇਵਾਪੁਰੀ ਨਿਉੂ ਸਰਬ ਸਾਂਝਾ ਦਰਬਾਰ ਦਾ ਨੀਹ ਪੱਥਰ ਸੰਤਾਂ-ਮਹਾਪੁਰਸ਼ਾਂ ਦੀ ਹਾਜ਼ਰੀ ਵਿਚ ਰੱਖਿਆ ਗਿਆ। ਇਸ ਮੌਕੇ ਸੰਤ ਜਗਦੀਸ਼ਵਰਾ ਨੰਦ, ਸੰਤ ਸਤਨਾਮ ਦਾਸ ਖੰਨੀ, ਮਸਤ ਬਲਵੀਰ ਦਾਸ ਕਾਹਮਾਂ, ਸੰਤ ਗੁਰਮੀਤ ਸਿੰਘ ਹਾਜੀਪੁਰ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ, ਪਰਮਜੀਤ ਪੰਮੀ, ਕੁਲਦੀਪ ਕੌਰ, ਗੁਰਦੀਪ ਸਿੰਘ, ਗੁਰਦੀਸ਼ ਕੌਰ, ਮਨਦੀਪ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ, ਜਗਦੀਪ ਕੌਰ, ਪ੍ਰਵੀਨ ਕੁਮਾਰੀ ਅਤੇ ਸੰਤੋਸ਼ ਕੁਮਾਰੀ ਸਮੇਤ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਤ ਜਗਦੀਸ਼ਵਰਾ ਨੰਦ ਨੇ ਕਿਹਾ ਕਿ ਇਸ ਅਸਥਾਨ ਦੀ ਉਸਾਰੀ ਲਈ ਕੁਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵੱਲੋਂ ਇਕ ਕਨਾਲ ਜ਼ਮੀਨ ਦਾਨ ਦਿੱਤੀ ਗਈ ਹੈ। ਇਸ ਸਡ਼ਕ ਤੋਂ ਸ਼ਰਧਾਲੂ ਸੰਗਤਾਂ ਮਾਤਾ ਚਿੰਤਪੂਰਨੀ, ਬਾਬਾ ਬਾਲਕ ਨਾਥ, ਪੀਰ ਨਿਗਾਹਾ ਅਤੇ ਹੋਰ ਅਸਥਾਨਾਂ ’ਤੇ ਜਾਣ ਲਈ ਰੋਜ਼ਾਨਾ ਲੰਘਦੀਆਂ ਹਨ। ਇਸ ਅਸਥਾਨ ’ਤੇ 24 ਘੰਟੇ ਲੰਗਰ ਚੱਲਿਆ ਕਰੇਗਾ ਅਤੇ ਸੇਵਾਦਾਰ ਸੰਗਤਾਂ ਦੀ ਸੇਵਾ ਲਈ ਹਾਜ਼ਰ ਰਿਹਾ ਕਰਨਗੇ। ਉਨ੍ਹਾਂ ਕਿਹਾ ਕਿ ਮਾਹਿਲਪੁਰ ਦੇ ਨਾਲ ਲੱਗਦੇ ਇਸ ਇਲਾਕੇ ਨੂੰ ਸੰਤਾਂ ਦੀ ਨਗਰੀ ਕਰ ਕੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਮਾਰਗ ਦੇ ਲਗਭਗ 15 ਕਿਲੋਮੀਟਰ ਘੇਰੇ ਵਿਚ ਵੱਖ-ਵੱਖ ਸੰਪ੍ਰਦਾਵਾਂ ਨਾਲ ਸਬੰਧਤ ਧਾਰਮਕ ਅਸਥਾਨ ਹਨ। ਇਨ੍ਹਾਂ ਅਸਥਾਨਾਂ ’ਤੇ ਜਿੱਥੇ ਧਾਰਮਕ ਸਮਾਗਮ ਕਰਵਾਏ ਜਾਂਦੇ ਹਨ, ਉਥੇ ਹੀ ਮੁਫਤ ਮੈਡੀਕਲ ਕੈਂਪ, ਕੁਸ਼ਤੀ ਮੁਕਾਬਲੇ ਅਤੇ ਲੋਡ਼ਵੰਦ ਲਡ਼ਕੀਆਂ ਦੇ ਮੁਫ਼ਤ ਵਿਆਹ ਕਰਵਾ ਕੇ ਪੁੰਨ ਦੇ ਕਾਰਜ ਕੀਤੇ ਜਾ ਰਹੇ ਹਨ। ਇਲਾਕੇ ਦੀ ਮਹੱਤਤਾ ਨੂੰ ਦੇਖਦੇ ਹੋਏ ਹੀ ਡੇਰਾ ਸੇਵਾਪੁਰੀ ਨਿਉੂ ਸਰਬ ਸਾਂਝਾ ਦਰਬਾਰ ਵਿਖੇ 24 ਘੰਟੇ ਲੰਗਰ ਚਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Related News