ਮਾਤਾ ਰਾਮਾਬਾਈ ਅੰਬੇਡਕਰ ਦੇ ਜਨਮ ਦਿਨ ਮੌਕੇ ਕਰਵਾਇਆ ਸਮਾਗਮ

Friday, Feb 08, 2019 - 05:06 AM (IST)

ਮਾਤਾ ਰਾਮਾਬਾਈ ਅੰਬੇਡਕਰ ਦੇ ਜਨਮ ਦਿਨ ਮੌਕੇ ਕਰਵਾਇਆ ਸਮਾਗਮ
ਹੁਸ਼ਿਆਰਪੁਰ (ਮੁੱਗੋਵਾਲ)-ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ (ਰਜਿ.) ਮਾਹਿਲਪੁਰ ਵੱਲੋਂ ਅੱਜ ਇਕ ਸਮਾਗਮ ਆਯੋਜਿਤ ਕਰਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪਤਨੀ ਰਾਮਾਬਾਈ ਅੰਬੇਡਕਰ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਕੇ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੀ ਪ੍ਰਧਾਨ ਨਿਰਮਲ ਕੌਰ ਬੌਧ ਨੇ ਕਿਹਾ ਕਿ ਮਾਤਾ ਰਾਮਾਬਾਈ ਜੀ ਨੇ ਆਪਣੇ ਜੀਵਨ ਦੌਰਾਨ ਬਾਬਾ ਸਾਹਿਬ ਦੇ ਹਰ ਦੁੱਖ-ਸੁਖ ਵਿਚ ਡੱਟ ਕੇ ਸਹਿਯੋਗ ਦਿੱਤਾ। ਜਦੋਂ ਉਹ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਗਏ ਹੋਏ ਸਨ ਤਾਂ ਮਾਤਾ ਰਾਮਾਬਾਈ ਨੇ ਬਹੁਤ ਹੀ ਔਖੇ ਹੋ ਕੇ ਘਰ ਦਾ ਗੁਜ਼ਾਰਾ ਕੀਤਾ ਤੇ ਬਾਬਾ ਸਾਹਿਬ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਅੱਗੇ ਵੱਧਣ ਲਈ ਹਮੇਸ਼ਾ ਹੀ ਸਹਿਯੋਗ ਦਿੱਤਾ। ਇਸ ਮੌਕੇ ਸੋਸਾਇਟੀ ਦੇ ਜਨ. ਸਕੱਤਰ ਡਾ. ਕਰਮਜੀਤ ਤੂਰ ਹਰਸ਼ਿਲ ਹਸਪਤਾਲ ਨੇ ਕਿਹਾ ਕਿ ਸਾਨੂੰ ਮਾਤਾ ਰਾਮਾਬਾਈ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੁਖਿਆਰੇ ਲੋਕਾਂ ਦੀ ਮੱਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਗਿਆਨਵਾਨ ਬਣਨ ਵਿਚ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸੀਮਾ ਰਾਣੀ ਨੇ ਕਿਹਾ ਕਿ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਅਜਿਹੇ ਮਹਾਨ ਵਿਅਕਤੀਆਂ ਤੋਂ ਸੇਧ ਲੈ ਕੇ ਸਮੇਂ-ਸਮੇਂ ’ਤੇ ਜਾਗਰੂਕ ਸਮਾਗਮ ਕਰਵਾਉਂਦੀ ਰਹਿੰਦੀ ਹੈ, ਤਾਂ ਕਿ ਲੋਕ ਗਿਆਨਵਾਨ ਬਣ ਕੇ ਆਪਣੇ ਤੇ ਸਮਾਜ ਦੇ ਦੁੱਖਾਂ ਨੂੰ ਸਮਝਣ ਦੇ ਯੋਗ ਹੋ ਸਕਣ। ਇਸ ਮੌਕੇ ਮਾਸਟਰ ਜੈ ਰਾਮ ਬੌਧ, ਗਿਆਨ ਚੰਦ ਬੌਧ, ਚੌਧਰੀ ਰਾਮ ਕਿਸ਼ਨ, ਰਾਮ ਲੁਭਾਇਆ, ਬਲਵਿੰਦਰ ਮਰਵਾਹਾ, ਰਜਿੰਦਰ ਰਾਣਾ, ਜਸਵਿੰਦਰ ਕੌਰ, ਆਸ਼ਾ ਰਾਣੀ, ਜਗਤਾਰ ਸਿੰਘ ਸਾਬਕਾ ਐੱਸ.ਡੀ.ਓ. ਬਿਜਲੀ ਬੋਰਡ, ਸੁਨੀਤਾ ਮੈਂਬਰ ਬਲਾਕ ਸੰਮਤੀ ਸਮੇਤ ਸੋਸਾਇਟੀ ਦੇ ਮੈਂਬਰ ਤੇ ਸਮਰਥਕ ਹਾਜ਼ਰ ਸਨ।

Related News