ਕਾਲਜ ਵਿਖੇ ਰਾਸ਼ਟਰ ਪੱਧਰੀ ਸੈਮੀਨਾਰ

Wednesday, Feb 06, 2019 - 04:58 AM (IST)

ਕਾਲਜ ਵਿਖੇ ਰਾਸ਼ਟਰ ਪੱਧਰੀ ਸੈਮੀਨਾਰ
ਹੁਸ਼ਿਆਰਪੁਰ (ਜਸਵੀਰ)-ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ਼ ਐਜੂਕੇਸ਼ਨ ਮਾਹਿਲਪੁਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਧੀਰਜ ਸ਼ਰਮਾ ਦੀ ਅਗਵਾਈ ਹੇਠ ਕਾਲਜ ਡਿਵੈਲਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਸਹਿਯੋਗ ਨਾਲ ‘ਸਿੱਖਿਆ ਸ਼ਸ਼ਕਤੀਕਰਨ ਅਤੇ ਅਧਿਆਪਕ ਸਥਿਰਤਾ’ ਵਿਸ਼ੇ ਅਧੀਨ ਇਕ ਰੋਜ਼ਾ ਰਾਸ਼ਟਰ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਬਤੌਰ ਰਿਸੋਰਸ ਪਰਸਨ ਮੁੱਖ ਬੁਲਾਰਿਆਂ ਵਜੋਂ ਟੀ. ਆਰ ਸ਼ਰਮਾ, ਡਾ. ਸ਼ਾਮ ਸੁੰਦਰ ਸ਼ਰਮਾ, ਡਾ. ਬੀ. ਐੱਸ. ਜੰਬਾਲ, ਡਾ. ਪ੍ਰਗਟ ਸਿੰਘ ਗਰਚਾ ਅਤੇ ਡਾ. ਵਿਕਾਸ ਕੁਮਾਰ ਤੇਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੀਨੀਅਰ ਉੱਪ ਪ੍ਰਧਾਨ (ਵਿੰਗ ਕਮਾਂਡਰ ਰਿਟਾਇਰਡ)) ਹਰਦੇਵ ਸਿੰਘ ਢਿੱਲੋਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸੈਕਟਰੀ ਗੁਰਿੰਦਰ ਸਿੰਘ ਬੈਂਸ, ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ ਅਤੇ ਵਰਿੰਦਰ ਕੁਮਾਰ ਸ਼ਰਮਾ, ਪ੍ਰੋ. ਸਰਵਨ ਸਿੰਘ, ਪ੍ਰੋ. ਅਜੀਤ ਲੰਗੇਰੀ, ਕਪਿਲ ਕੁਮਾਰ ਸ਼ਰਮਾ (ਮੈਂਬਰ ਵਰਕਿੰਗ ਕਮੇਟੀ) ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰ. ਡਾ. ਪਰਵਿੰਦਰ ਸਿੰਘ, ਵਾਈਸ ਪ੍ਰਿੰ. ਪ੍ਰੋ. ਪਵਨਦੀਪ ਚੀਮਾ, ਸਾਬਕਾ ਪ੍ਰਿੰ. ਪ੍ਰੋ. ਜੱਗ ਸਿੰਘ ਅਤੇ ਹੋਰ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਸ਼ੁਰੂਆਤੀ ਭਾਸ਼ਣ ਵਿਚ ਬੋਲਦਿਆਂ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪਹੁੰਚੇ ਮੁੱਖ ਬੁਲਾਰਿਆਂ, ਅਧਿਆਪਕਾਂ ਅਤੇ ਬੱਚਿਆਂ ਦਾ ਸਵਾਗਤ ਕਰਦਿਆਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਮੀਨਾਰ ਆਯੋਜਿਤ ਕਰਨ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਧੀਰਜ ਸ਼ਰਮਾ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਿੱਖਿਆ ਦੇ ਵਿਕਾਸ ਅਤੇ ਅਧਿਆਪਕ ਦੀ ਹੋਂਦ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲਤਾ ਸਬੰਧੀ ਹਾਮੀ ਵੀ ਭਰੀ। ਸੈਮੀਨਾਰ ਦੇ ਪਹਿਲੇ ਸੈਸ਼ਨ ਦੌਰਾਨ ਬੁਲਾਰਿਆਂ ਵੱਲੋਂ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਗਈ ਅਤੇ ਦੂਸਰੇ ਸੈਸ਼ਨ ਵਿਚ ਪੈਨਲ ਡਿਸਕਸ਼ਨ ਕੀਤੀ ਗਈ, ਜਿਸ ਵਿਚ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ। ਇਸ ਮੌਕੇ ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਲਵਲੀ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਰਿਸਰਚ ਸਕਾਲਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਸਮੂਹ ਸਟਾਫ਼ ਮੈਂਬਰ ਡਾ. ਹਰਵਿੰਦਰ ਕੌਰ ਡੋਗਰਾ, ਪ੍ਰੋ: ਮੋਨਿਕਾ ਮਹਾਜਨ ਸਕੱਤਰ, ਪ੍ਰੋ: ਹਰਮੇਸ਼ ਭਟੋਆ ਸੰਯੁਕਤ ਸਕੱਤਰ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਮਨਦੀਪ ਕੌਰ, ਪ੍ਰੋ: ਸੰਦੀਪ, ਪ੍ਰੋ: ਸਤਨਾਮ ਕੌਰ, ਪ੍ਰੋ: ਸੋਨਿਕਾ ਧੀਮਾਨ, ਪ੍ਰੋ: ਗੁਰਵਿੰਦਰ ਸਿੰਘ, ਵਿਕਰਮ ਚੰਦੇਲ, ਸਵਿਤਾ, ਅੰਮ੍ਰਿਤਪਾਲ ਸਿੰਘ, ਸਿਮਰਜੀਤ ਕੌਰ ਅਤੇ ਬਲਵਿੰਦਰ ਸਿੰਘ (ਸ. ਸ. ਸ. ਲਡ਼ਕੇ ਮਾਹਿਲਪੁਰ) ਵੀ ਹਾਜ਼ਰ ਹੋਏ।

Related News