‘ਬੇਟੀ ਬਚਾਓ ਬੇਟੀ ਪਡ਼੍ਹਾਓ’ ਤਹਿਤ ਭਾਤਪੁਰ ਜੱਟਾਂ ਵਿਖੇ ਸਮਾਗਮ
Friday, Feb 01, 2019 - 09:19 AM (IST)

ਹੁਸ਼ਿਆਰਪੁਰ (ਅਰੋਡ਼ਾ)-ਪਿੰਡ ਭਾਤਪੁਰ ਜੱਟਾਂ ਵਿਖੇ ‘ਬੇਟੀ ਪਡ਼੍ਹਾਓ ਬੇਟੀ ਬਚਾਓ’ ਮੁਹਿੰਮ ਤਹਿਤ ਸੀ.ਡੀ.ਪੀ.ਓ. ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਸਮਾਗਮ ਕਰਵਾਇਆ ਗਿਆ। ਸੀ.ਡੀ.ਪੀ.ਓ. ਪਰਮਜੀਤ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਬੇਟੀ ਤੋਂ ਬਗੈਰ ਸਮਾਜ ਅਧੂਰਾ ਹੈ। ਉਨ੍ਹਾਂ ਬੇਟੀ ਦੀ ਮਹੱਤਤਾ ਤੇ ਉਸ ਦੀ ਪਡ਼੍ਹਾਈ ’ਤੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਰਪੰਚ ਬਲਜੀਤ ਕੌਰ, ਪੰਚ ਹਰਜਿੰਦਰ ਕੌਰ, ਸਤਪਾਲ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ ਭਾਤਪੁਰੀ, ਅਮਰਜੀਤ ਕੌਰ, ਜਸਪਾਲ ਸ਼ਰਮਾ, ਹਰਜੀਤ ਕੌਰ ਆਦਿ ਹਾਜ਼ਰ ਸਨ।