ਪਰਿਵਾਰ ਵੱਲੋਂ ਸਵ. ਮੋਤੀਆ ਓਹਰੀ ਦੇ ਨੇਤਰ ਦਾਨ

Wednesday, Jan 30, 2019 - 10:21 AM (IST)

ਪਰਿਵਾਰ ਵੱਲੋਂ ਸਵ. ਮੋਤੀਆ ਓਹਰੀ ਦੇ ਨੇਤਰ ਦਾਨ
ਹੁਸ਼ਿਆਰਪੁਰ (ਘੁੰਮਣ)-ਮੁਹੱਲਾ ਪੁਰੀਆਂ ਦੀ ਵਾਸੀ ਮੋਤੀਆ ਓਹਰੀ ਪੁੱਤਰੀ ਅਮਰ ਚੰਦ ਓਹਰੀ ਦੇ ਅਕਾਲ ਚਲਾਣਾ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਮਰਨ ਉਪਰੰਤ ਨੇਤਰਦਾਨ ਕਰਨ ਦੇ ਕੀਤੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ। ਇਸ ਸਮੇਂ ਮੋਤੀਆ ਓਹਰੀ ਦੇ ਪਿਤਾ ਰਮੇਸ਼ ਚੰਦ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਨੇਤਰਦਾਨ ਕਰਵਾਉਣ ਦੀ ਪ੍ਰਕਿਰਿਆ ਡਾ. ਅਨਿਲ ਤਨੇਜਾ ਨੇ ਸੰਪੂਰਨ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰ ਇੰਜ. ਜਸਵੀਰ ਸਿੰਘ, ਸੁਰੇਸ਼ ਕਪਾਟੀਆ, ਹਰਭਜਨ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ, ਵਰਿੰਦਰ ਚੋਪਡ਼ਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਪਵਿੱਤਰ ਕਾਰਜ ’ਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਮੋਤੀਆ ਓਹਰੀ ਦੇ ਨੇਤਰ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫ਼ਤ ’ਚ ਲਗਵਾ ਕੇ ਉਨ੍ਹਾਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾਵੇਗੀ।

Related News