ਲੋਡ਼ਵੰਦ ਪਰਿਵਾਰਾਂ ਨੂੰ ਭੇਟ ਕੀਤੀਆਂ ਸਿਲਾਈ ਮਸ਼ੀਨਾਂ

Tuesday, Jan 22, 2019 - 10:08 AM (IST)

ਲੋਡ਼ਵੰਦ ਪਰਿਵਾਰਾਂ ਨੂੰ ਭੇਟ ਕੀਤੀਆਂ ਸਿਲਾਈ ਮਸ਼ੀਨਾਂ
ਹੁਸ਼ਿਆਰਪੁਰ (ਝਾਵਰ)-ਸ਼੍ਰੋਮਣੀ ਅਕਾਲੀ ਦਲ ਜ਼ਿਲਾ ਬੀ. ਸੀ. ਵਿੰਗ ਦੇ ਪ੍ਰਧਾਨ ਤੇ ਲੁਬਾਣਾ ਸਭਾ ਪੰਜਾਬ ਦੇ ਵਾਈਸ ਪ੍ਰਧਾਨ ਸੁਰਜੀਤ ਸਿੰਘ ਕੈਰੇ, ਜਿਨ੍ਹਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਲਈ ਸ਼ਗਨ ਸਕੀਮ ਸ਼ੁਰੂ ਕੀਤੀ ਹੈ, ਇਸ ਸਕੀਮ ਅਧੀਨ ਉਹ 40 ਤੋਂ ਵੱਧ ਪਰਿਵਾਰਾਂ ਦੀਆਂ ਲਡ਼ਕੀਆਂ ਦੀਆਂ ਸ਼ਾਦੀਆਂ ’ਤੇ ਸਹਾਇਤਾ ਕਰ ਚੁੱਕੇ ਹਨ। ਉਨ੍ਹਾਂ ਭਾਗੋ ਵੈੱਲਫ਼ੇਅਰ ਸੋਸਾਇਟੀ ਨੂੰ ਲੱਗਭਗ 50 ਹਜ਼ਾਰ ਰੁਪਏ ਦੀ ਲਾਗਤ ਨਾਲ 12 ਸਿਲਾਈ ਮਸ਼ੀਨਾਂ ਲਖਵਿੰਦਰ ਸਿੰਘ ਲੱਖੀ, ਅਮਰੀਕ ਸਿੰਘ ਗੱਗੀ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਚੀਮਾ ਮੈਨੇਜਰ ਜੀ.ਟੀ.ਬੀ. ਖਾਲਸਾ ਕਾਲਜ ਫਾਰ ਵੋਮੈਨ ਦਸੂਹਾ, ਭੂਪਿੰਦਰ ਸਿੰਘ ਨੀਲੂ ਸਰਕਲ ਪ੍ਰਧਾਨ ਦਸੂਹਾ ਦੀ ਹਾਜ਼ਰੀ ’ਚ ਹਵਾਲੇ ਕੀਤੀਆਂ। ਇਸ ਮੌਕੇ ਸੋਸਾਇਟੀ ਪ੍ਰਧਾਨ ਬੀਬੀ ਜਤਿੰਦਰ ਕੌਰ ਠੁਕਰਾਲ ਨੇ ਦਾਨਵੀਰ ਸੁਰਜੀਤ ਸਿੰਘ ਕੈਰੇ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਗਈਆਂ ਮਸ਼ੀਨਾਂ ਲਈ ਧੰਨਵਾਦ ਕੀਤਾ। ਇਸ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।

Related News