ਡੇਰਾ ਬੈਕੁੰਠ ਧਾਮ ਭੁੱਲੇਵਾਲ ਗੁੱਜਰਾਂ ਵਿਖੇ 4 ਦਿਨਾ ਸਮਾਗਮ 31 ਤੋਂ

Monday, Jan 21, 2019 - 09:49 AM (IST)

ਡੇਰਾ ਬੈਕੁੰਠ ਧਾਮ ਭੁੱਲੇਵਾਲ ਗੁੱਜਰਾਂ ਵਿਖੇ 4 ਦਿਨਾ ਸਮਾਗਮ 31 ਤੋਂ
ਹੁਸ਼ਿਆਰਪੁਰ (ਮੁੱਗੋਵਾਲ)-ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਪਿੰਡ ਭੁੱਲੇਵਾਲ ਗੁੱਜਰਾਂ ਵਿਖੇ ਸਾਲਾਨਾ 4 ਦਿਨਾ ਸਮਾਗਮ 31 ਜਨਵਰੀ ਤੋਂ 3 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਡੇਰੇ ਦੇ ਮੁੱਖ ਸੇਵਾਦਾਰ ਬਾਲ ਕਿਸ਼ਨ ਆਨੰਦ ਨੇ ਦੱਸਿਆ ਕਿ 31 ਜਨਵਰੀ ਅਤੇ 1 ਫਰਵਰੀ ਨੂੰ ਲਡ਼ਕੀਆਂ ਅਤੇ ਲਡ਼ਕਿਆਂ ਦੇ ਰੁਸਤਮੇ ਹਿੰਦ ਕੁਸ਼ਤੀ ਮੁਕਾਬਲੇ ਹੋਣਗੇ, ਜਿਸ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਪੀ. ਆਰ. ਸੋਂਧੀ ਸੈਕਟਰੀ ਪੰਜਾਬ ਕੁਸ਼ਤੀ ਸੰਸਥਾ, ਪਹਿਲਵਾਨ ਹਰਜੀਤ ਸਿੰਘ ਅਤੇ ਅਰਜੁਨਾ ਐਵਾਰਡੀ ਕਰਤਾਰ ਸਿੰਘ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਿਰਕਤ ਕਰਨਗੇ। 2 ਅਤੇ 3 ਫਰਵਰੀ ਨੂੰ ਡੇਰੇ ਵਿਚ ਜੇ. ਡੀ. ਹਸਪਤਾਲ ਮਾਹਿਲਪੁਰ ਦੇ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਾਇਆ ਜਾਵੇਗਾ। ਲੋਡ਼ਵੰਦ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਸੱਭਿਆਚਾਰਕ ਸਮਾਗਮ ਦੌਰਾਨ ਗਾਇਕ ਮਕਬੂਲ, ਦੇਵ ਹਰਿਆਣਵੀ, ਮਨਵੀਤ ਮੇਵੀ, ਸਰਬਜੀਤ ਫੁੱਲ, ਪ੍ਰਤਾਪ ਰਾਣਾ, ਗੁਰਪ੍ਰੀਤ ਮਾਹਿਲਪੁਰੀ ਅਤੇ ਭੋਟੂ ਸ਼ਾਹ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 3 ਫਰਵਰੀ ਨੂੰ ਸੰਤ ਸਮਾਗਮ ਹੋਵੇਗਾ, ਜਿਸ ਵਿਚ ਸੰਤ ਬੀਬੀ ਮੀਨਾ ਦੇਵੀ ਜੇਜੋਂ, ਸੰਤ ਅਸ਼ੋਕ ਜੀ ਜਲੰਧਰ, ਸੰਤ ਸਤਨਾਮ ਦਾਸ ਮਹਿਦੂਦ, ਸੰਤ ਸਤਨਾਮ ਦਾਸ ਖੰਨੀ, ਸੰਤ ਸ਼ੀਤਲ ਦਾਸ ਕਾਲੇਵਾਲ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਹਰੀ ਓਮ ਮਾਹਿਲਪੁਰ, ਸੰਤ ਰਮੇਸ਼ ਦਾਸ ਸ਼ੇਰਪੁਰ, ਸੰਤ ਕਸ਼ਮੀਰਾਂ ਸਿੰਘ ਕੋਟ, ਸੰਤ ਭੋਲਾ ਦਾਸ, ਸੰਤ ਬਲਵੀਰ ਸਿੰਘ ਜਿਆਣ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਪ੍ਰੀਤਮ ਸਿੰਘ ਬਾਡ਼ੀਆਂ, ਸੰਤ ਮੱਖਣ ਸਿੰਘ ਟੂਟੋਮਜਾਰਾ, ਬਾਬਾ ਦਵਿੰਦਰ ਘਈ ਯੂ. ਕੇ., ਸਾਈਂ ਭੋਲਾ ਜੀ ਖਮਾਣੋਂ, ਸੰਤ ਰਣਜੀਤ ਸਿੰਘ ਹੁਸ਼ਿਆਰਪੁਰ, ਸੰਤ ਸੰਤੋਖ ਸਿੰਘ ਪਾਲਦੀ, ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ, ਸੰਤ ਬਲਵੀਰ ਸਿੰਘ ਖੇਡ਼ਾ, ਸੰਤ ਬਲਵੀਰ ਸਿੰਘ ਸ਼ਾਸਤਰੀ, ਸੰਤ ਸਰਵਣ ਦਾਸ ਬੋਹਣ ਸਮੇਤ ਇਲਾਕੇ ਦੇ ਸੰਤ-ਮਹਾਪੁਰਸ਼ ਸ਼ਿਰਕਤ ਕਰਨਗੇ।

Related News