''ਹੋਰਸ ਰਾਈਡਿੰਗ'' ਕਲੱਬ ਦੀ ਥਾਂ ਬਣੇਗਾ ''ਐਕਸੀਲੈਂਸ ਆਰਚਰੀ ਸੈਂਟਰ''
Saturday, Mar 16, 2019 - 02:58 PM (IST)
ਚੰਡੀਗੜ੍ਹ (ਲਲਨ) : ਹਾਈਕੋਰਟ ਦੇ ਹੁਕਮਾਂ ਤੋਂ ਬਾਅਦ 'ਘੋੜ ਸਵਾਰੀ' ਕਲੱਬ ਤੋਂ ਜਗ੍ਹਾ ਖਾਲੀ ਕਰਵਾਉਣ ਤੋਂ ਬਾਅਦ ਸੁਖਨਾ ਝੀਲ 'ਤੇ ਖੇਡ ਵਿਭਾਗ ਨੇ 'ਐਕਸੀਲੈਂਸ ਆਰਚਰੀ ਸੈਂਟਰ' ਬਣਾਉਣ ਦਾ ਪ੍ਰਪੋਜ਼ਲ ਤਿਆਰ ਕਰ ਲਿਆ ਹੈ। ਇਸ ਸੈਂਟਰ 'ਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਵਾਂ ਮੁਹੱਈਆ ਹੋਣਗੀਆਂ। ਖੇਡ ਵਿਭਾਗ ਇਸ ਸੈਂਟਰ ਨੂੰ ਤਕਰੀਬਨ 1.05 ਏਕੜ 'ਚ ਤਿਆਰ ਕਰੇਗਾ ਅਤੇ ਵਿਭਾਗ ਨੇ ਇਸ ਪ੍ਰਾਜੈਕਟ ਦੀ ਫਾਈਲ ਆਲਾ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਮੀਦ ਹੈ ਕਿ ਜਲਦੀ ਹੀ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਮਿਲੇਗੀ।