ਪੰਜਾਬ ''ਚ ਖ਼ੌਫ਼ਨਾਕ ਵਾਰਦਾਤ, ਬੱਚੇ ਦਾ ਬੇਰਹਿਮੀ ਨਾਲ ਕਤਲ, ਭਿਆਨਕ ਹਾਲਾਤ ''ਚ ਮਿਲੀ ਲਾਸ਼
Wednesday, Nov 27, 2024 - 06:56 PM (IST)
ਭੁਲੱਥ (ਰਜਿੰਦਰ)- ਕਸਬਾ ਭੁਲੱਥ ਵਿਖੇ ਪ੍ਰਵਾਸੀ ਪਰਿਵਾਰ ਦੇ 9 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਦੇ ਹੱਥ ਕਾਤਲਾਂ ਬਾਰੇ ਕੋਈ ਸੁਰਾਗ ਨਹੀਂ ਲੱਗਾ। ਇਥੇ ਇਹ ਦੱਸਣਯੋਗ ਹੈ ਕਿ ਕਤਲ ਕੀਤਾ ਗਿਆ ਬੱਚਾ ਹਫ਼ਤਾ ਪਹਿਲਾਂ ਸ਼ਾਮ ਸਮੇਂ ਗਾਇਬ ਹੋ ਗਿਆ ਸੀ। ਜਿਸ ਦੀ ਲਾਸ਼ ਹੁਣ ਤਰਸਯੋਗ ਹਾਲਾਤ ਵਿਚ ਮਿਲੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁੱਤਰ ਪੰਧਾਰੀ ਵਾਸੀ ਬਹਾਰਪੁਰ, ਥਾਣਾ ਰੋਹਾਨੀਆ ਜ਼ਿਲ੍ਹਾ ਵਾਰਾਨਸੀ, ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਮਹਾਰਾਜਾ ਪੈਲੇਸ ਭੁਲੱਥ ਨੇ ਥਾਣਾ ਭੁਲੱਥ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਗੋਲੂ (9 ਸਾਲ) 20 ਨਵੰਬਰ ਨੂੰ ਸ਼ਾਮ ਦੇ ਕਰੀਬ 7 ਵਜੇ ਭੁਲੱਥ ਦੇ ਬਾਜ਼ਾਰ ਵਿਚ ਮਿਰਚਾ ਲੈਣ ਲਈ ਗਿਆ ਸੀ, ਜੋ ਵਾਪਸ ਨਹੀਂ ਆਇਆ। ਉਸ ਦੀ ਭਾਲ ਉਹ ਹੁਣ ਤੱਕ ਆਪਣੇ ਤੌਰ 'ਤੇ ਕਰਦਾ ਰਿਹਾ ਹੈ ਪਰ ਕੋਈ ਪਤਾ ਨਹੀ ਲੱਗਾ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਤਰੱਕੀ, DGP ਵੱਲੋਂ 18 ਪੁਲਸ ਅਧਿਕਾਰੀ ਸਨਮਾਨਤ
ਅੱਜ ਉਸ ਨੂੰ ਪਤਾ ਲੱਗਾ ਕਿ ਸਾਡੀਆਂ ਝੁੱਗੀਆਂ ਨੇੜੇ ਬਣੇ ਸਰਕਾਰੀ ਕਾਲਜ ਭੁਲੱਥ ਦੀ ਬੈਕਸਾਈਡ ਖੇਤਾਂ ਵਿਚ ਮੋਟਰ ਦੀ ਛੱਤ 'ਤੇ ਕਿਸੇ ਬੱਚੇ ਦੀ ਲਾਸ਼ ਪਈ ਹੈ। ਉਸ ਨੇ ਆਪਣੀ ਪਤਨੀ ਪੂਜਾ ਨੂੰ ਨਾਲ ਲੈ ਕੇ ਮੋਟਰ ਦੀ ਛੱਤ 'ਤੇ ਜਾ ਕੇ ਵੇਖਿਆ ਤਾਂ ਛੱਤ 'ਤੇ ਪਈ ਬੱਚੇ ਦੀ ਲਾਸ਼ ਉਸ ਦੇ ਲੜਕੇ ਗੋਲੂ ਦੀ ਸੀ, ਜਿਸ ਦੀ ਜੀਭ ਬਾਹਰ ਆਈ ਹੋਈ ਸੀ ਅਤੇ ਦੋਵੇਂ ਅੱਖਾਂ ਵੀ ਬਾਹਰ ਆਈਆਂ ਹੋਈਆਂ ਸਨ।
ਬੱਚੇ ਦੇ ਦੋਵਾਂ ਪੈਰਾਂ ਦੇ ਗਿੱਟਿਆਂ ਨੂੰ ਅਸਮਾਨੀ ਰੰਗ ਦੇ ਪਾਇਪ ਨਾਲ ਬੰਨ੍ਹਿਆ ਹੋਇਆ ਸੀ ਅਤੇ ਗਰਦਨ 'ਤੇ ਕੀੜੇ ਚੱਲ ਰਹੇ ਸਨ ਅਤੇ ਉਸ ਦੇ ਨਿੱਕਰ ਵੀ ਨਹੀਂ ਸੀ। ਉਸ ਦੇ ਲੜਕੇ ਗੋਲੂ ਦੀ ਲਾਸ਼ ਨੂੰ ਵੇਖਣ ਤੋਂ ਲੱਗਦਾ ਹੈ ਕਿ ਕਿਸੇ ਨਾ ਮਾਲੂਮ ਵਿਅਕਤੀਆ ਨੇ ਗਲਾ ਘੁੱਟ ਕੇ ਉਸ ਦੇ ਲੜਕੇ ਨੂੰ ਮਾਰ ਦਿੱਤਾ ਹੈ, ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ। ਦੂਜੇ ਪਾਸੇ ਇਸ ਸਬੰਧੀ ਥਾਣਾ ਭੁਲੱਥ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਨਾ-ਮਾਲੂਮ ਵਿਅਕਤੀਆ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਗਿਆ ਹੈ। ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8