ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Sunday, Feb 13, 2022 - 09:49 PM (IST)
ਅੰਮ੍ਰਿਤਸਰ ( ਗੁਰਿੰਦਰ ਸਾਗਰ ) ਪੰਜਾਬ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅੰਮ੍ਰਿਤਸਰ ਵਿਖੇ ਆ ਰਹੇ ਹਨ, ਉਥੇ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੁਰੂ ਨਗਰੀ ਵਿਖੇ ਪਹੁੰਚੇ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਜਾਣਕਾਰੀ ਅਨੁਸਾਰ ਅਮਿਤ ਸ਼ਾਹ ਨੇ ਪਹਿਲਾਂ ਵੱਖ-ਵੱਖ ਥਾਈਂ ਹੋ ਰਹੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਜੀ ਦੇ ਤੀਰਥ ਅਸਥਾਨ ਵਿਖੇ ਨਤਮਸਤਕ ਹੋਏ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ ਇਕ ਦਿਨ 'ਚ ਹੋਈਆਂ 8 ਮੌਤਾਂ ਤੇ 444 ਮਾਮਲੇ ਆਏ ਸਾਹਮਣੇ
ਇਸ ਤੋਂ ਬਾਅਦ ਉਹ ਏਅਰਪੋਰਟ ਪਹੁੰਚ ਕੇ ਸ਼ਾਮ ਨੂੰ ਦਿੱਲੀ ਲਈ ਵਾਪਸ ਰਵਾਨਾ ਹੋਣਗੇ। ਇਸ ਦੌਰਾਨ ਭਾਜਪਾ ਦੇ ਕਈ ਸਟਾਰ ਪ੍ਰਚਾਰਕ ਤੇ ਕਈ ਵੱਡੇ ਨੇਤਾ ਵੀ ਅਮਿਤ ਸ਼ਾਹ ਦੇ ਨਾਲ ਮੌਜੂਦ ਰਹੇ। ਇਸ ਦੌਰਾਨ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ONGC ਦੇ ਮੁਨਾਫੇ ’ਚ ਆਇਆ ਕਈ ਗੁਣਾ ਉਛਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।