ਘਰ ’ਚ ਸੁੱਤੀ ਪਈ ਡੇਢ ਸਾਲਾ ਬੱਚੀ ਲਈ ਕਹਿਰ ਬਣਿਆ ਸੱਪ, ਡੰਗਣ ਕਾਰਨ ਹੋਈ ਮੌਤ
Tuesday, Jun 29, 2021 - 06:43 PM (IST)

ਬਟਾਲਾ (ਸਾਹਿਲ, ਅਸ਼ਵਨੀ): ਬਟਾਲਾ ਵਿਖੇ ਬੀਤੀ ਰਾਤ ਘਰ ਵਿੱਚ ਸੁੱਤੀ ਪਈ ਡੇਢ ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੋਜ ਨਾਹਰ ਪੁੱਤਰੀ ਮੋਕਸਨ ਨਾਹਰ ਵਾਸੀ ਵਾਈਟ ਐਵੀਨਿਊ ਕਾਦੀਆਂ ਆਪਣੇ ਘਰ ਵਿੱਚ ਪਰਿਵਾਰ ਨਾਲ ਸੁੱਤੀ ਹੋਈ ਸੀ।
ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ
ਰਾਤ ਦੇ ਸਮੇਂ ਸੁੱਤੀ ਹੋਈ ਨੂੰ ਅਚਾਨਕ ਉਸ ਨੂੰ ਸੱਪ ਨੇ ਡੰਗ ਲਿਆ, ਜਿਸ ’ਤੇ ਬੱਚੀ ਰੋਣ ਲੱਗ ਪਈ ਤਾਂ ਪਰਿਵਾਰਕ ਮੈਂਬਰਾਂ ਦੀ ਜਾਗ ਖੁੱਲ੍ਹ ਗਈ। ਪਰਿਵਾਰ ਨੇ ਸੱਪ ਨੂੰ ਦੇਖਦੇ ਸਾਰ ਬੱਚੀ ਦੀ ਸਿਹਤ ਵਿਗੜਨ ਤੋਂ ਪਹਿਲਾਂ ਇਲਾਜ ਲਈ ਉਸ ਨੂੰ ਕਾਦੀਆਂ ਦੇ ਨਿੱਜੀ ਹਸਪਤਾਲ ਲੈ ਕੇ ਚੱਲੇ ਗਏ, ਜਿਥੋਂ ਡਾਕਟਰਾਂ ਨੇ ਇਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਕੁਝ ਦੇਰ ਬਾਅਦ ਬੱਚੀ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ