ਪੰਜਾਬ 'ਚ ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
Monday, Jul 24, 2023 - 09:41 AM (IST)
ਜਲੰਧਰ : ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸਬ ਡਵੀਜ਼ਨ ਸ਼ਾਹਕੋਟ ਦੇ ਲੋਹੀਆਂ ਬਲਾਕ 'ਚ ਕਾਫ਼ੀ ਪਾਣੀ ਭਰ ਗਿਆ ਹੈ। ਇਨ੍ਹਾਂ ਹਾਲਾਤ ਨੂੰ ਮੁੱਖ ਰੱਖਦਿਆਂ ਸਬ ਡਵੀਜ਼ਨ ਸ਼ਾਹਕੋਟ ਦੇ ਸਿਰਫ ਲੋਹੀਆਂ ਬਲਾਕ ਅਧੀਨ ਪੈਂਦੇ ਸਰਕਾਰੀ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖਰੜ 'ਚ ਭਾਰੀ ਮੀਂਹ ਦੌਰਾਨ ਸਕੂਲ 'ਚ ਵੜਿਆ ਪਾਣੀ, ਬੱਚੇ ਤੇ ਅਧਿਆਪਕ ਹੋਏ ਪਰੇਸ਼ਾਨ (ਤਸਵੀਰਾਂ)
ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਨ੍ਹਾਂ ਸਕੂਲਾਂ 'ਚ 24 ਜੁਲਾਈ ਤੋਂ ਲੈ ਕੇ 26 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸਹਿਮੇ ਲੋਕ, ਘਰੋਂ ਬਾਹਰ ਕੱਢਦੇ ਰਹੇ ਸਮਾਨ
ਜਿਨ੍ਹਾਂ ਸਕੂਲਾਂ 'ਚ ਛੁੱਟੀਆਂ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਸੀਨੀਅਰ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਸੀਨੀਅਰ ਪ੍ਰਾਇਮਰੀ ਸਕੂਲ ਮੁੰਡੀ ਸ਼ਹਿਰੀਆਂ, ਸਰਕਾਰੀ ਸਕੂਲ ਧੱਕਾ ਬਸਤੀ ਅਤੇ ਸੀਨੀਅਰ ਪ੍ਰਾਇਮਰੀ ਸਕੂਲ ਮੁੰਡੀ ਕਾਸੂ ਸ਼ਾਮਲ ਹਨ। ਦੱਸਣਯੋਗ ਹੈ ਕਿ ਭਾਰੀ ਮੀਂਹ ਕਾਰਨ ਸ਼ਾਹਕੋਟ ਦੇ ਲੋਹੀਆਂ ਬਲਾਕ 'ਚ ਲੋਕਾਂ ਦੇ ਜੀਵਨ 'ਤੇ ਅਸਰ ਪਿਆ ਹੈ ਅਤੇ ਇਸ ਸਬੰਧੀ ਸਕੂਲਾਂ 'ਚ ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ