ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ #punjabhindumurders, ਕਾਂਗਰਸ ਨੂੰ ਠਹਿਰਾਇਆ ਜ਼ਿੰਮੇਵਾਰ
Tuesday, Oct 31, 2017 - 02:45 PM (IST)

ਜਲੰਧਰ / ਅੰਮ੍ਰਿਤਸਰ — ਪੰਜਾਬ 'ਚ ਹਿੰਦੂ ਆਗੂਆਂ ਦੇ ਕਤਲ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 2 ਸਾਲਾਂ 'ਚ ਕਈ ਹਿੰਦੂ ਆਗੂਆਂ ਦੇ ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਅਜੇ ਲੁਧਿਆਣਾ ਦੇ ਰਵਿੰਦਰ ਗੋਸਾਈ ਦੇ ਕਤਲ ਦਾ ਮਾਮਲਾ ਸੁਲਝਿਆ ਨਹੀਂ ਸੀ ਕਿ ਸੋਮਵਾਰ ਨੂੰ ਇਕ ਵਾਰ ਫਿਰ ਅੰਮ੍ਰਿਤਸਰ 'ਚ ਦਿਨ-ਦਿਹਾੜੇ ਇਕ ਹੋਰ ਹਿੰਦੂ ਆਗੂ ਵਿਪਨ ਸ਼ਰਮਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਨ੍ਹਾਂ ਘਟਨਾਵਾਂ ਨਾਲ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਹੈ ਤੇ ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਅਪਰਾਧੀ ਵਿਚਾਰਧਾਰਾ ਦੇ ਲੋਕ ਸਿਰਫ ਹਿੰਦੂ ਆਗੂਆਂ ਨੂੰ ਨਹੀਂ ਸਗੋਂ ਹੋਰ ਧਰਮਾਂ ਨਾਲ ਸੰਬੰਧਿਤ ਆਗੂਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਕਤਲਾਂ ਦਾ ਸੋਸ਼ਲ ਮੀਡੀਆ 'ਤੇ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।
#punjabhindumurders ਦੇ ਤਹਿਤ ਲੋਕ ਪੰਜਾਬ 'ਚ ਹੋ ਰਹੀਆਂ ਇਨ੍ਹਾਂ ਵਾਰਦਾਤਾਂ ਦੇ ਲਈ ਕੈਪਟਨ ਸਰਕਾਰ ਨੂੰ ਫਿਟਕਾਰ ਲਗਾ ਰਹੇ ਹਨ। ਟਵਿੱਟਰ ਯੂਜ਼ਰ ਨੇ ਹਿੰਦੂ ਆਗੂਆਂ ਦੇ ਕਤਲ ਲਈ ਕੈਪਟਨ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਪੰਜਾਬ 'ਚ ਹਿੰਦੂਆਂ ਨੂੰ ਮਾਰਨ ਦੇ ਪਿੱਛੇ ਕਾਂਗਰਸ ਦਾ ਹੱਥ ਹੈ। ਉਥੇ ਹੀ ਇਕ ਨੇ ਲਿਖਿਆ ਕਿ ਹਿੰਦੂ ਆਗੂਆਂ ਦੇ ਕਤਲ ਦਾ ਮਤਲਬ ਪੰਜਾਬ 'ਚ ਇਕ ਵਾਰ ਫਿਰ ਅੱਤਵਾਦ ਦੇ ਦੌਰ ਦੀ ਸ਼ੁਰੂਆਤ ਹੋਣਾ ਹੈ।
ਪੰਜਾਬ 'ਚ 2 ਸਾਲਾ 'ਚ 8 ਕਤਲ
3 ਅਪ੍ਰੈਲ 2016 ਨੂੰ ਭੈਣੀ ਸਾਹਿਬ 'ਚ ਮਾਤਾ ਚੰਦ ਕੌਰ ਦਾ ਕਤਲ
23 ਅਪ੍ਰੈਲ 2016 ਨੂੰ ਖੰਨਾ 'ਚ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਦਾ ਕਤਲ
6 ਅਗਸਤ 2016 ਨੂੰ ਜਲੰਧਰ 'ਚ ਆਰ. ਐੱਸ. ਐੱਸ. ਪ੍ਰਮੁੱਖ ਜਗਦੀਸ਼ ਗਗਨੇਜਾ ਦਾ ਕਤਲ
14 ਜਨਵਰੀ 2017 ਨੂੰ ਲੁਧਿਆਣਾ 'ਚ ਦੁਰਗਾ ਮਾਤਾ ਮੰਦਰ ਦੇ ਕੋਲ ਹਿੰਦੂ ਆਗੂ ਅਮਿਤ ਸ਼ਰਮਾ ਦਾ ਕਤਲ
25 ਫਰਵਰੀ 2017 ਨੂੰ ਪਿੰਡ ਜਗੇੜਾ ਦੇ ਨਾਮ ਚਰਚਾ ਘਰ 'ਚ ਡੇਰਾ ਪ੍ਰੇਮੀ ਸਤਪਾਲ ਸ਼ਰਮਾ ਤੇ ਉਸ ਦੇ ਪੁੱਤਰ ਰਮੇਸ਼ ਸ਼ਰਮਾ ਦਾ ਕਤਲ
16 ਜੂਨ 2017 ਨੂੰ ਲੁਧਿਆਣਾ ਦੇ ਪੀਰੂ ਬੰਦਾ ਮੁਹੱਲਾ 'ਚ ਪਾਸਟਰ ਸੁਲਤਾਨ ਦਾ ਕਤਲ
17 ਅਕਤੂਬਰ 2017 ਨੂੰ ਆਰ. ਐੱਸ. ਐੱਸ. ਸ਼ਾਖਾ ਪ੍ਰਮੁੱਖ ਰਵਿੰਦਰ ਗੋਸਾਈ ਦਾ ਘਰ ਦੇ ਬਾਹਰ ਕਤਲ
30 ਅਕਤੂਬਰ 2017 ਨੂੰ ਹਿੰਦੂ ਨੇਤਾ ਵਿਪਨ ਸ਼ਰਮਾ ਦਾ ਭਰਤ ਨਗਰ, ਅੰਮ੍ਰਿਤਸਰ 'ਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ