ਜਲੰਧਰ ਦਾ ਰਹਿਣ ਵਾਲਾ ਕਾਰੋਬਾਰੀ 100 ਕਰੋੜ ਰੁਪਏ ਲੈ ਕੇ ਹੋਇਆ ਫਰਾਰ

03/11/2018 7:01:09 PM

ਮੇਰਠ/ਜਲੰਧਰ— ਰਿਲਾਇੰਸ, 54 ਵਪਾਰੀ ਅਤੇ ਬੈਂਕਾਂ ਦਾ ਕਰੀਬ 100 ਕਰੋੜ ਰੁਪਏ ਲੈ ਕੇ ਕਾਰੋਬਾਰੀ ਹੋਟਲ ਹਾਰਮਨੀ ਇਨ ਦਾ ਮਾਲਕ ਹਿਮਾਂਸ਼ੂ ਪੁਰੀ ਗਾਇਬ ਹੋ ਚੁੱਕਾ ਹੈ। ਪਿਛਲੇ ਤਿੰਨ ਦਿਨਾਂ ਤੋਂ ਸੁਰਖੀਆਂ 'ਚ ਆਏ ਹਿਮਾਂਸ਼ੂ ਦੀ ਗੁਪਤ ਜਾਂਚ 'ਚ ਪੁਲਸ ਨੇ ਪਾਇਆ ਹੈ ਕਿ ਮੇਰਠ ਦੇ ਸ਼ਾਸਤਰੀਨਗਰ ਐੱਚ-ਬਲਾਕ ਦੇ ਰਹਿਣ ਵਾਲਾ ਹਿਮਾਂਸ਼ੂ ਮੂਲ ਰੂਪ ਨਾਲ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ 'ਤੇ 100 ਕਰੋੜ ਰੁਪਏ ਦਾ ਕਰਜ਼ਾ ਹੈ ਜਦਕਿ ਉਸ ਦੀ ਜਾਇਦਾਦ ਸਿਰਫ 36 ਕਰੋੜ ਰੁਪਏ ਦੀ ਹੈ। ਲੋਨ ਨਾ ਦੇ ਸਕਣ 'ਤੇ ਰਿਲਾਇੰਸ ਕੰਪਨੀ ਨੇ ਸ਼ੁੱਕਰਵਾਰ ਨੂੰ ਉਸ ਦੇ ਘਰ 'ਤੇ ਇਕ ਨੋਟਿਸ ਚਿਪਕਾ ਦਿੱਤਾ ਸੀ, ਜਿਸ 'ਚ ਕਿਹਾ ਗਿਆ ਹੈ ਕਿ ਹਿਮਾਂਸ਼ੂ ਉਨ੍ਹਾਂ ਦੇ 24 ਕਰੋੜ ਰੁਪਏ ਦਾ ਕਰਜ਼ਦਾਰ ਹੈ। 
ਪੁਲਸ ਮੁਤਾਬਕ ਹਿਮਾਂਸ਼ੂ ਨੇ 24 ਕਰੋੜ ਦਾ ਲੋਨ ਐੱਚ. ਡੀ. ਐੱਫ. ਸੀ. ਬੈਂਕ ਤੋਂ ਲਿਆ ਹੈ, ਜਿਸ ਨੂੰ ਰਿਲਾਇੰਸ ਨੇ ਟੇਕ ਓਵਰ ਕਰ ਲਿਆ ਸੀ। ਇਸ ਦੇ ਇਲਾਵਾ ਉਸ ਨੇ 54 ਵਪਾਰੀਆਂ ਤੋਂ ਰੁਪਏ ਲਏ ਸਨ ਅਤੇ ਇੰਡਸਇੰਡ ਬੈਂਕ ਤੋਂ ਵੀ ਲੋਨ ਲਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ 'ਤੇ 100 ਕਰੋੜ ਦਾ ਕਰਜ਼ਾ ਸੀ। ਰਿਲਾਇੰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਨੋਟਿਸ 'ਚ 20 ਦਿਨ ਦਾ ਸਮਾਂ ਕਰਜ਼ ਚੁਕਾਉਣ ਦਾ ਦਿੱਤਾ ਗਿਆ ਹੈ। ਜੇਕਰ ਮਿਆਦ 'ਚ ਕਰਜ਼ ਨਾ ਦਿੱਤਾ ਗਿਆ ਤਾਂ ਉਸ ਦੇ ਬਾਅਦ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ।

 PunjabKesari
ਜ਼ਿਕਰਯੋਗ ਹੈ ਕਿ ਹੋਟਲ ਹਾਰਮਨੀ ਇਨ ਦੇ ਮਾਲਕ ਹਿਮਾਂਸ਼ੂ ਪੁਰੀ ਦੇ ਵਿਦੇਸ਼ ਭੱਜਣ ਦੀ ਚਰਚਾ ਜ਼ੋਰਾਂ 'ਤੇ ਹੈ। ਇਸ ਲਈ ਪੁਲਸ ਦਾ ਕਹਿਣਾ ਹੈ ਕਿ ਜੇਕਰ ਇਸ ਸਬੰਧ 'ਚ ਉਨ੍ਹਾਂ ਦੇ ਕੋਲ ਕਿਸੇ ਨੇ ਮੁਕੱਦਮਾ ਦਰਜ ਕਰਵਾਇਆ ਤਾਂ ਉਹ ਏਅਰਪੋਰਟ ਤੱਕ ਪਹੁੰਚ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ। ਸੀ.  ਸੀ. ਟੀ. ਵੀ. ਕੈਮਰਿਆਂ 'ਚ ਦੇਖਿਆ ਜਾਵੇਗਾ ਕਿ ਉਹ ਇਥੋਂ ਤੱਕ ਪਹੁੰਚਿਆ ਵੀ ਹੈ ਜਾਂ ਨਹੀਂ। ਸੂਤਰਾਂ ਦਾ ਕਹਿਣਾ ਹੈ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਕਰੀਬੀ ਪੁਲਸ ਦੇ ਨਿਸ਼ਾਨੇ 'ਤੇ ਆ ਸਕਦੇ ਹਨ। ਤੁਹਾਨੂੰ ਦੱਸ ਦਈਏ ਪੁਲਸ ਤਾਂ ਗੁਪਤ ਰੂਪ ਨਾਲ ਜਾਂਚ ਕਰ ਹੀ ਰਹੀ ਹੈ ਉਥੇ ਹੀ ਆਮਜਨ ਵੀ ਉਸ ਦੀ ਤਲਾਸ਼ ਕਰ ਰਹੇ ਹਨ। ਸ਼ਨੀਵਾਰ ਨੂੰ ਕੁਝ ਲੋਕ ਉਸ ਦੇ ਹੋਟਲ 'ਚ ਆਪਣਾ ਪ੍ਰੋਗਰਾਮ ਕਰਨ ਲਈ ਪਹੁੰਚੇ। ਇਥੇ ਪਤਾ ਲੱਗਾ ਕਿ ਹਿਮਾਂਸ਼ੂ ਪੁਰੀ ਗਾਇਬ ਹੈ ਤਾਂ ਉਨ੍ਹਾਂ ਨੇ ਪਹਿਲਾਂ ਹਿਮਾਂਸ਼ੂ ਦੇ ਨੰਬਰ 'ਤੇ ਸੰਪਰਕ ਕੀਤਾ ਫਿਰ ਉਸ ਦੇ ਬਾਅਦ ਉਸ ਦੇ ਦੋਸਤਾਂ ਤੋਂ ਜਾਣਕਾਰੀ ਲਈ। ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਾ ਕਿ ਹਿਮਾਂਸ਼ੂ ਪੁਰੀ ਹੋਲੀ ਦੇ ਮੌਕੇ 'ਤੇ ਇਥੇ ਹੀ ਸੀ। ਇਸ ਤੋਂ ਬਾਅਦ ਉਹ ਗਾਇਬ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਿਮਾਂਸ਼ੂ ਨੇ ਹੋਲੀ ਦਾ ਤਿਉਹਾਰ ਆਪਣੇ ਘਰ 'ਚ ਹੀ ਮਨਾਇਆ ਸੀ। ਹਿਮਾਂਸ਼ੂ ਦੇ ਬੇਹੱਦ ਨਜ਼ਦੀਕੀ ਨੇ ਦੱਸਿਆ ਕਿ ਹੋਲੀ 'ਤੇ ਉਹ ਬੇਹੱਦ ਪਰੇਸ਼ਾਨ ਸੀ।


Related News