ਮੀਂਹ ਨੇ ਧੋ ਦਿੱਤਾ ਪ੍ਰਦੂਸ਼ਣ, ਜਲੰਧਰ ਤੋਂ ਮੁੜ ਦਿਸਿਆ ਹਿਮਾਚਲ ਦੇ ‘ਪਹਾੜਾਂ ਦਾ ਨਜ਼ਾਰਾ'

Tuesday, Jul 11, 2023 - 01:21 PM (IST)

ਮੀਂਹ ਨੇ ਧੋ ਦਿੱਤਾ ਪ੍ਰਦੂਸ਼ਣ, ਜਲੰਧਰ ਤੋਂ ਮੁੜ ਦਿਸਿਆ ਹਿਮਾਚਲ ਦੇ ‘ਪਹਾੜਾਂ ਦਾ ਨਜ਼ਾਰਾ'

ਜਲੰਧਰ (ਪੁਨੀਤ)- ਤਾਪਮਾਨ ’ਚ ਆਈ 10 ਡਿਗਰੀ ਦੀ ਗਿਰਾਵਟ ਅਤੇ ਪਿਛਲੇ ਹਫ਼ਤੇ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਵਾਤਾਵਰਣ ਪ੍ਰਦੂਸ਼ਣ ਮੁਕਤ ਹੋ ਚੁੱਕਾ ਹੈ, ਜਿਸ ਕਾਰਨ ਮਹਾਨਗਰ ਜਲੰਧਰ ਤੋਂ ਹਿਮਾਚਲ ਦੇ ਪਹਾੜਾਂ ਦਾ ਖ਼ੂਬਸੂਰਤ ਨਜ਼ਾਰਾ ਵਿਖਾਈ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਪਹਾੜਾਂ ਨੂੰ ਧੌਲਾਧਾਰ ਪਹਾੜਾਂ ਦੀ ਲੜੀ ਦੇ ‘ਚਿੱਟੇ ਪਹਾੜ’ ਵਜੋਂ ਜਾਣਿਆ ਜਾਂਦਾ ਹੈ। ਬਰਫ਼ ਨਾਲ ਢਕੀ ਇਸ ਪਹਾੜਾਂ ਦੀ ਲੜੀ ਦੀ ਉੱਚਾਈ 18,000 ਫੁੱਟ ਤੋਂ ਵੱਧ ਦੱਸੀ ਜਾਂਦੀ ਹੈ। ਕੁਦਰਤ ਦਾ ਇਹ ਖ਼ੂਬਸੂਰਤ ਨਜ਼ਾਰਾ ਪੰਜਾਬ ਤੋਂ 200 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸਥਿਤ ਦੱਸਿਆ ਜਾਂਦਾ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 24.4 ਡਿਗਰੀ ਦਰਜ ਕੀਤਾ ਗਿਆ, ਜਦਕਿ ਦੋ ਹਫ਼ਤੇ ਪਹਿਲਾਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਸੀ। ਇਸ ਦੇ ਮੁਤਾਬਕ ਤਾਪਮਾਨ ’ਚ ਲਗਭਗ 10 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਫਿਲਹਾਲ ਗਰਮੀ ਦਾ ਕਹਿਰ ਰੁਕ ਗਿਆ ਹੈ।

ਇਹ ਵੀ ਪੜ੍ਹੋ- ਗਿੱਦੜਪਿੰਡੀ ਨੇੜੇ ਟੁੱਟਿਆ ਸਤਲੁਜ ਦਰਿਆ ਦਾ ਬੰਨ੍ਹ, ਹੜ੍ਹ ਦੇ ਪਾਣੀ 'ਚ ਰੁੜਿਆ ਨੌਜਵਾਨ

ਮਾਨਸੂਨ ਦੀ ਸ਼ੁਰੂਆਤ ਮੌਕੇ 5 ਜੁਲਾਈ ਨੂੰ 23 ਮਿ. ਮੀ. ਬਾਰਿਸ਼ ਪਈ ਅਤੇ ਉਸ ਤੋਂ ਬਾਅਦ ਲਗਾਤਾਰ ਦੋ ਦਿਨ 13-14 ਮਿ. ਮੀ. ਬਾਰਿਸ਼ ਰਿਕਾਰਡ ਦਰਜ ਕੀਤੀ ਗਈ। ਉਥੇ ਹੀ, 9 ਜੁਲਾਈ ਨੂੰ 10.5 ਮਿ. ਮੀ. ਬਾਰਿਸ਼ ਪਈ। ਪਿਛਲੇ ਦਿਨਾਂ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਪਈ ਹੈ। ਕੁਝ ਦਿਨਾਂ ਦੀ ਇਸ ਬਾਰਿਸ਼ ਨੇ ਪ੍ਰਦੂਸ਼ਣ ਨੂੰ ਵੀ ਧੋ ਦਿੱਤਾ ਹੈ, ਜਿਸ ਕਾਰਨ ਹਿਮਾਚਲ ਦੇ ਪਹਾੜਾਂ ਦਾ ਇਹ ਕੁਦਰਤੀ ਨਜ਼ਾਰਾ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ

ਐਤਵਾਰ ਰਾਤ ਤੋਂ ਲੈ ਕੇ ਸੋਮਵਾਰ ਦੇਰ ਸ਼ਾਮ ਤਕ ਜਲੰਧਰ ਵਿਚ 2 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਅਤੇ ਮੌਸਮ ਦੇ ਅਗਾਊਂ ਅਨੁਮਾਨ ਮੁਤਾਬਕ ਅਗਲੇ 36 ਘੰਟਿਆਂ ਦੌਰਾਨ ਬੱਦਲ ਬਣੇ ਰਹਿਣਗੇ ਅਤੇ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਘੱਟ ਰਹੇਗੀ। ਪਾਕੇਟ ਰੇਨ ਜਾਂ ਮੱਠੀ ਬਾਰਿਸ਼ ਹੋ ਸਕਦੀ ਹੈ। ਜਲੰਧਰ ਵਿਚ 2 ਦਿਨਾਂ ਬਾਅਦ ਬੁੱਧਵਾਰ ਅਤੇ ਵੀਰਵਾਰ ਨੂੰ ਚੰਗੀ ਬਾਰਿਸ਼ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਬਾਰਿਸ਼ ਪੈਣ ਤੋਂ ਬਾਅਦ ਮੌਸਮ ਦੇ ਮੋੜ ਕੱਟਣ ਨਾਲ ਲੋਕ ਹੁਣ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਬਾਜ਼ਾਰਾਂ ਵਿਚ ਚਹਿਲ-ਪਹਿਲ ਪਰਤ ਆਈ ਹੈ। ਪਿਛਲੇ ਕਾਫ਼ੀ ਸਮੇਂ ਤੋਂ ਦੁਕਾਨਦਾਰ ਮਾਯੂਸ ਨਜ਼ਰ ਆ ਰਹੇ ਸਨ ਪਰ ਹੁਣ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News