ਪਠਾਨਕੋਟ-ਹਿਮਾਚਲ ਸਿਵਲ ਏਅਰਪੋਰਟ ਰੋਡ ਨੁਕਸਾਨਿਆ, ਖਤਰਾ ਮੰਡਰਾਇਆ

07/27/2018 12:37:33 AM

ਪਠਾਨਕੋਟ,   (ਸ਼ਾਰਦਾ)-  ਨਗਰ ਦੇ ਉਪਰੀ ਹਿਮਾਚਲ ਪ੍ਰਦੇਸ਼ ਦੇ ਪਹਾਡ਼ੀ ਖੇਤਰਾਂ ਵਿਚ ਬੀਤੀ ਰਾਤ ਤੋਂ ਸਵੇਰ ਤੱਕ ਹੋਏ ਮੋਹਲੇਧਾਰ ਮੀਂਹ ਦਾ ਅਸਰ ਸੂਬੇ ਵਿਚ ਨਜ਼ਰ ਆਇਆ।  ਮੀਂਹ  ਕਾਰਨ ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ ਜੋਡ਼ਨ ਵਾਲੇ ਚੱਕੀ ਦਰਿਆ ਵਿਚ ਆਏ ਮਾਨਸੂਨ ਦੇ ਪਹਿਲੇ ਹਡ਼੍ਹ ਨੇ ਦੋਵਾਂ ਹੀ ਪ੍ਰਦੇਸ਼ਾਂ ਨਾਲ ਲੱਗਦੇ ਦਰਿਆ ਦੇ ਕਿਨਾਰਿਆਂ ਵਿਚ ਤਬਾਹੀ ਮਚਾਈ ਹੈ।
ਜਾਣਕਾਰੀ ਅਨੁਸਾਰ ਚੱਕੀ ਦਰਿਆ ਵਿਚ ਹਡ਼੍ਹ ਆਉਣ ਨਾਲ ਜਿਥੇ ਦੋਵਾਂ ਹੀ ਪ੍ਰਦੇਸ਼ਾਂ ਦੇ ਕਿਨਾਰਿਆਂ ’ਤੇ ਭਾਰੀ ਭੋਂ-ਖੋਰ ਹੋਇਆ ਹੈ, ਉਥੇ ਹੀ ਮਿਲਟਰੀ ਹਸਪਤਾਲ  ਦੇ ਨਾਲ ਲੱਗਦੇ ਪੁਰਾਣੇ ਰੇਲਵੇ ਪੁਲ ਦੇ ਅੱਗੇ ਸਿਵਲ ਏਅਰਪੋਰਟ ਮਾਰਗ ’ਤੇ ਕਈ ਸਥਾਨਾਂ ’ਤੇ ਦਰਾਰਾਂ ਆਉਣ ਨਾਲ ਇਸ ਦੇ ਵਜੂਦ ’ਤੇ ਇਕ ਵਾਰ ਫਿਰ ਖਤਰਾ ਮੰਡਰਾਉਣ ਲੱਗਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੇ ਰੇਲਵੇ ਪੁਲ ਦੀ ਕ੍ਰਾਸਿੰਗ ਨਾਲ 200 ਮੀਟਰ ਤੋਂ ਅੱਗੇ ਕਰੀਬ 30 ਤੋਂ 40 ਮੀਟਰ ਦਾ ਭੂ-ਭਾਗ ਦਰਾਰਾਂ ਆਉਣ ਨਾਲ ਨੁਕਸਾਨਿਆ ਗਿਆ ਹੈ। ਇਸ ਨਾਲ ਇਸ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ, ਉਥੇ ਹੀ ਇਸ ਮਾਰਗ ਨੂੰ ਟਿਕਾਉਣ ਦੇ ਲਈ ਪਿਛਲੀ ਵਾਰ ਮਾਰਗ ਦੇ ਰੁਡ਼੍ਹੇ ਹਿੱਸੇ ਨੂੰ ਠੀਕ ਕਰਨ  ਵਾਸਤੇ ਕਈ ਮੀਟਰ ਉੱਚੇ ਸਪਰਾਂ ਦੀਅਾਂ ਬੁਨਿਆਦਾਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਹੈ। ਪ੍ਰਸ਼ਾਸਨ ਨੇ ਇਸ ਮਾਰਗ ’ਤੇ ਨੁਕਸਾਨੇ ਅਤੇ ਦਰਾਰਾਂ ਵਾਲੇ ਹਿੱਸੇ ਨੂੰ ਡਰੰਮ ਆਦਿ ਲਾ ਕੇ ਟ੍ਰੈਫਿਕ ਨੂੰ ਲੰਘਾਇਆ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਮੋਹਲੇਧਾਰ ਮੀਂਹ ਅੱਗੇ ਇਕ ਹੋਰ ਵਾਰ ਆਉਂਦਾ ਹੈ ਤਾਂ ਇਸ ਮਾਰਗ ਨੂੰ ਹੋਰ ਜ਼ਿਆਦਾ ਖਤਰਾ ਹੋ ਜਾਵੇਗਾ। 
 


Related News