ਘਰਾਂ ਤੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨਾਲ ਝੁਲਸਿਆ ਨੌਜਵਾਨ, ਧਮਾਕੇ ਨਾਲ ਫਟੀ ਛੱਤ (ਵੀਡੀਓ)

Sunday, Sep 02, 2018 - 06:17 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਸੂਰਜ ਐਵੇਨਿਊ ਵਿਖੇ ਸਥਿਤ ਘਰ ਉਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 132 ਕੇਵੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਰੋਹਿਤ ਦੇ ਸਰੀਰ ਦੇ ਚਿੰਗਿਆੜੇ ਤਾਂ ਨਿਕਲੇ ਹੀ, ਇਸ ਦੇ ਨਾਲ ਹੋਏ ਧਮਾਕੇ ਕਾਰਨ ਰੋਹਿਤ ਤੇ ਆਸ-ਪਾਸ ਦੇ ਘਰਾਂ ਦਾ ਇਲੈਕਟ੍ਰਾਨਿਕ ਸਾਮਾਨ ਵੀ ਖਰਾਬ ਹੋ ਗਿਆ ਪਰ ਪ੍ਰਸ਼ਾਸਨ ਨੇ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਲੋਕਾਂ ਦੀ ਸਾਰ ਨਹੀਂ ਲਈ। 
ਪ੍ਰਸ਼ਾਸਨ ਦੀ ਲਾਪਰਵਾਹੀ ਇੱਥੇ ਹੀ ਨਹੀਂ ਮੁਕਦੀ। ਇਸ ਤੋਂ ਪਹਿਲਾਂ ਜਦੋਂ ਇਨ੍ਹਾਂ ਲੋਕਾਂ ਨੇ ਪਾਵਰਕਾਮ ਨੂੰ ਲਿਖਿਆ ਸੀ ਕਿ ਇਹ ਤਾਰਾਂ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਉੱਪਰ ਆ ਗਈਆਂ ਹਨ ਤਾਂ ਪ੍ਰਸ਼ਾਸਨ ਨੇ ਤਾਰਾਂ ਠੀਕ ਕਰਨ ਦੀ ਥਾਂ 'ਤੇ ਉਨ੍ਹਾਂ ਨੂੰ ਹੀ ਘਰ ਢਾਹੁਣ ਦੀ ਸਲਾਹ ਦੇ ਦਿੱਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਸਿਰਾਂ 'ਤੇ ਮੌਤ ਝੂਲਦੀ ਹੈ।


Related News