ਇਸ ਸਾਲ ਭਾਰਤ ’ਚ 4300 ਕਰੋੜ ਦੀ ਹੈਰੋਇਨ ਬਰਾਮਦ ਕਰ ਚੁੱਕੈ ਡੀ. ਆਰ. ਆਈ.

08/08/2022 12:23:32 PM

ਜਲੰਧਰ (ਨੈਸ਼ਨਲ ਡੈਸਕ): ਭਾਰਤ ’ਚ ਡਰੱਗ ਸਮੱਗਲਿੰਗ ਦੇ ਖਤਰਨਾਕ ਨੈੱਟਵਰਕ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਰੈਵੇਨਿਊ ਇੰਟੈਲੀਜੈਂਸ ਡਿਪਾਰਟਮੈਂਟ (ਡੀ. ਆਰ. ਆਈ.) ਨੇ ਇਸ ਸਾਲ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ 4300 ਕਰੋੜ ਰੁਪਏ ਦੀ ਘੱਟੋ-ਘੱਟ 920 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਡੀ. ਆਰ. ਆਈ. ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਇਹ ਬਰਾਮਦਗੀ ਲਗਭਗ ਭਾਰਤ ਦੇ ਹਰ ਹਿੱਸੇ ’ਚੋਂ ਹੋਈ ਹੈ। ਦੇਸ਼ ਦੀ ਖੁਫੀਆ ਏਜੰਸੀਆਂ ਦੀ ਮੰਨੀਏ ਤਾਂ ਇੰਨੇ ਵੱਡੇ ਪੱਧਰ ’ਤੇ ਨਸ਼ੇ ਦੀ ਸਮੱਗਲਿੰਗ ਦਾ ਉਦੇਸ਼ ਦੇਸ਼ ’ਚ ਅੱਤਵਾਦ ਫੈਲਾਉਣ ਲਈ ਪੈਸਾ ਇਕੱਠ ਕਰਨਾ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਉਕਤ ਹੈਰੋਇਨ ਤਾਂ ਫੜੀ ਜਾ ਚੁੱਕੀ ਹੈ ਪਰ ਜੋ ਆਪਣੇ ਟਿਕਾਣਿਆਂ ’ਤੇ ਪਹੁੰਚ ਗਈ ਹੈ, ਉਸ ਤੋਂ ਮਿਲਣ ਵਾਲੇ ਪੈਸਿਆਂ ਨਾਲ ਹੀ ਦੇਸ਼ ’ਚ ਟੈਟਰ ਫੰਡਿੰਗ ਦੀ ਕੋਸ਼ਿਸ ਹੁੰਦੀ ਹੈ।

ਇਹ ਵੀ ਪੜ੍ਹੋ : ਰੂਪਨਗਰ ਵਿਖੇ ''ਲੰਪੀ ਸਕਿਨ'' ਦੀ ਬੀਮਾਰੀ ਦੀ ਲਪੇਟ ''ਚ ਤੇਜ਼ੀ ਨਾਲ ਆ ਰਹੇ ਪਸ਼ੂ, 366 ਤੱਕ ਪਹੁੰਚੀ ਗਿਣਤੀ    

ਕਿੱਥੇ ਕਿੰਨੀ ਹੈਰੋਇਨ ਕੀਤੀ ਜ਼ਬਤ
ਇਕ ਰਿਪੋਰਟ ਮੁਤਾਬਕ ਫਰਵਰੀ ’ਚ ਦੀਮਾਪੁਰ-ਗੁਹਾਟੀ ਹਾਈਵੇ ਤੋਂ 700 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਇਸ ਤੋਂ ਬਾਅਦ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 8.5 ਕਿਲੋ, ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 900 ਗ੍ਰਾਮ, ਦਿੱਲੀ ਦੀ ਇੰਦਰਾ ਗਾਂਧੀ ਅੰਤਰਰਾਂਸ਼ਟਰੀ ਹਵਾਈ ਅੱਡੇ ਤੋਂ 2.25 ਕਿਲੋ, ਪਟਨਾ ਤੋਂ 1 ਕਿਲੋ ਅਤੇ ਕੋਲਕਾਤਾ ਹਵਾਈ ਅੱਡੇ ਤੋਂ 16 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਇਹ ਸਾਰੀ ਬਰਾਮਦਗੀ ਮਾਰਚ ਮਹੀਨੇ ’ਚ ਕੀਤੀ ਗਈ ਸੀ। ਅਪ੍ਰੈਲ ’ਚ ਕਾਂਡਲਾ ਬੰਦਰਗਾਹ ’ਚ 205 ਕਿਲੋਗ੍ਰਾਮ ਹੈਰੋਇਨ ਮਿਲੀ ਸੀ ਅਤੇ ਫਿਰ ਗੁਜਰਾਤ ’ਚ ਪੀਪਾਵਾਵ ਬੰਦਰਗਾਹ ਤੋਂ 396 ਕਿਲੋਗ੍ਰਾਮ ਬਰਾਮਦ ਕੀਤੀ ਗਈ ਸੀ। ਮਈ ਦੇ ਮਹੀਨੇ ’ਚ ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਹੈਦਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 8 ਕਿਲੋਗ੍ਰਾਮ ਹੈਰੋਇਨ, ਆਈ. ਜੀ. ਆਈ. ਹਵਾਈ ਅੱਡੇ ’ਤੇ 62 ਕਿਲੋਗ੍ਰਾਮ ਅਤੇ ਲਕਸ਼ਦੀਪ ਸਮੂਹ ਦੇ ਕੰਢੇ ਤੋਂ 218 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ।

ਸਮੁੰਦਰੀ ਮੁਹਿੰਮਾਂ ’ਚ 6200 ਕਰੋੜ ਦੀ ਹੈਰੋਇਨ ਕੀਤੀ ਜ਼ਬਤ
ਅਧਿਕਾਰਤ ਅੰਕੜਿਆਂ ਮੁਤਾਬਕ ਅਪ੍ਰੈਲ 2021 ਅਤੇ ਅਪ੍ਰੈਲ 2022 ਤੱਕ ਡੀ. ਆਰ. ਆਈ. ਨੇ ਅੰਤਰਰਾਸ਼ਟਰੀ ਗੈਰ-ਕਾਨੂੰਨੀ ਬਾਜ਼ਾਰ ’ਚ ਲਗਭਗ 26,000 ਕਰੋੜ ਰੁਪਏ ਮੁੱਲ ਦੀ 3800 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ, ਜਿਸ ’ਚ ਸਤੰਬਰ 2021 ’ਚ ਮੁੰਦਰਾ ਬੰਦਰਗਾਹ ’ਤੇ 3000 ਕਰੋੜ ਦੀ 293 ਕਿਲੋਗ੍ਰਾਮ ਹੈਰੋਇਨ ਵੀ ਸ਼ਾਮਲ ਹੈ। ਜੁਲਾਈ 2021 ’ਚ ਨਹਾਵਾਸ਼ੇਵਾ ਪੋਰਟ ’ਤੇ ਅਤੇ ਫਰਵਰੀ 2022 ’ਚ ਨਵੀਂ ਦਿੱਲੀ ਦੇ ਤੁਗਲਕਾਬਾਦ ’ਚ 34 ਕਿਲੋਗ੍ਰਾਮ ਹੈਰੋਇਨ ਤੋਂ ਇਲਾਵਾ ਕਈ ਛੋਟੀਆਂ ਬਰਾਦਮਗੀਆਂ ਵੀ ਕੀਤੀਆਂ ਗਈਆਂ ਹਨ। ਭਾਰਤੀ ਕੋਸਟਗਾਰਡ ਬਲ (ਆਈ. ਸੀ. ਜੀ.) ਜੋ ਡਰੱਗ ਦੇ ਸਮੱਗਲਰਾਂ ਨੂੰ ਫੜਨ ਲਈ ਕਈ ਮੱਧ-ਸਮੁੰਦਰੀ ਮੁਹਿੰਮਾਂ ’ਚ ਸ਼ਾਮਲ ਹਨ, ਨੇ ਪਿਛਲੇ 3 ਸਾਲਾਂ ’ਚ 3000 ਕਿਲੋਗ੍ਰਾਮ ਹੈਰੋਇਨ ਤੋਂ ਵੱਧ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ’ਚ ਲਗਭਗ 6200 ਕਰੋੜ ਦੀ ਹੈਰੋਇਨ ਵੀ ਸ਼ਾਮਲ ਹੈ।

ਆਈ. ਐੱਸ. ਆਈ. ਨੂੰ ਫੰਡਿੰਗ ਲਈ ਚਾਹੀਦੈ ਪੈਸਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ’ਚ ਇੰਨੀ ਵੱਡੀ ਮਾਤਰਾ ’ਚ ਨਸ਼ੇ ਵਾਲੇ ਪਦਾਰਥਾਂ ਦੇ ਪ੍ਰਵੇਸ਼ ਨਾਲ ਪੈਦਾ ਹੋਣ ਵਾਲੇ ਅੱਤਵਾਦ ਨਾਲ ਸਬੰਧਿਤ ਨਤੀਜੇ ਵੱਡੇ ਪੱਧਰ ’ਤੇ ਹੁੰਦੇ ਹਨ। ਭਾਰਤ ਵਰਗੇ ਦੇਸ਼ ’ਚ ਪਾਕਿਸਤਾਨੀ ਆਈ. ਐੱਸ. ਆਈ. ਅਤੇ ਹੋਰ ਏਜੰਸੀਆਂ ਨੂੰ ਅੱਤਵਾਦੀਆਂ ਨੂੰ ਫੰਡਿੰਗ ਲਈ ਪੈਸਾ ਚਾਹੀਦਾ ਹੁੰਦਾ ਹੈ, ਜੋ ਹੁਣ ਨਸ਼ੇ ਦੀ ਸਮੱਗਲਿੰਗ ਰਾਹੀਂ ਹੀ ਸੰਭਵ ਹੈ। ਕਈ ਅੱਤਵਾਦੀ ਮਾਡਿਊਲ ਦੇਸ਼ ’ਚ ਨਸ਼ੇ ਵਾਲੇ ਪਦਾਰਥਾਂ ਦੇ ਪ੍ਰਵੇਸ਼ ਅਤੇ ਵਿਕਰੀ ਦੀ ਸੁਵਿਧਾ ਦੇ ਕੇ ਆਪਣੇ ਕੰਮਾਂ ਨੂੰ ਫੰਡਿੰਗ ਕਰਦੇ ਹਨ। ਇੰਨੀ ਮਾਤਰਾ ਦੀਆਂ ਦਵਾਈਆਂ ਨੂੰ ਭਾਰਤ ’ਚ ਪ੍ਰਵੇਸ਼ ਕਰਵਾਉਣ ਲਈ ਬਹੁਤ ਭ੍ਰਸ਼ਟ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਨੂੰ ਆਪਣੇ ਆਕਾਵਾਂ ਦੀ ਮੰਗਾਂ ਲਈ ਬੇਹੱਦ ਅਤਿ-ਸੰਵੇਦਦਨਸ਼ੀਨ ਬਣਾਉਂਦਾ ਹੈ।

ਇਹ ਵੀ ਪੜ੍ਹੋ : 4.30 ਲੱਖ ਰੁਪਏ ਵਾਪਸ ਕਰਨ ਵਾਲੇ, ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਦਾ CM ਭਗਵੰਤ ਮਾਨ ਨੇ ਕੀਤਾ ਸਨਮਾਨ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News