ਇੰਟਰਲਿੰਕਡ ਹੈ ਮੁੰਬਈ ਤੇ ਦਿੱਲੀ ਹੈਰੋਇਨ ਕੇਸ, ਤਰਨਤਾਰਨ ਦੇ ਪ੍ਰਭਜੀਤ ਨਾਲ ਜੁੜੇ ਤਾਰ

Monday, Jul 12, 2021 - 11:54 AM (IST)

ਅੰਮ੍ਰਿਤਸਰ (ਨੀਰਜ) : ਮੁੰਬਈ ਦੇ ਨਵਾਸ਼ਿਵਾ ਬੰਦਰਗਾਹ ’ਤੇ ਫੜੀ ਗਈ 294 ਕਿੱਲੋ ਹੈਰੋਇਨ ਅਤੇ ਸ਼ਨੀਵਾਰ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਫੜੀ 354 ਕਿੱਲੋ ਹੈਰੋਇਨ ਅਤੇ 100 ਕਿੱਲੋ ਪ੍ਰਾਸੈੱਸਡ ਕੈਮੀਕਲ ਦਾ ਕੇਸ ਇਕ-ਦੂਜੇ ਦੇ ਨਾਲ ਇੰਟਰਲਿੰਕਡ ਹੈ। ਜਾਣਕਾਰੀ ਅਨੁਸਾਰ 294 ਕਿੱਲੋ ਹੈਰੋਇਨ ਮੰਗਵਾਉਣ ਵਾਲੇ ਚੋਹਲਾ ਸਾਹਿਬ (ਤਰਨਤਾਰਨ) ਨਿਵਾਸੀ ਪ੍ਰਭਜੀਤ ਸਿੰਘ ਦੇ ਤਾਰ ਦਿੱਲੀ ’ਚ ਫੜੀ ਹੈਰੋਇਨ ਨਾਲ ਜੁੜੇ ਹੋਏ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਪ੍ਰਭਜੀਤ ਸਿੰਘ ਦੇ ਦਿੱਲੀ ’ਚ ਫੜੇ ਗਏ ਸਮੱਗਲਰਾਂ ਨਾਲ ਪੂਰੇ ਲਿੰਕ ਹਨ ਕਿਉਂਕਿ ਜਿਸ ਤਰ੍ਹਾਂ ਪ੍ਰਭਜੀਤ ਸਿੰਘ ਨੇ ਮੁੰਬਈ ਬੰਦਰਗਾਹ ਤੋਂ ਹੈਰੋਇਨ ਦੀ ਇੰਨੀ ਵੱਡੀ ਖੇਪ ਮੰਗਵਾਈ ਸੀ, ਉਸੇ ਤਰ੍ਹਾਂ ਦਿੱਲੀ ’ਚ ਫੜੇ ਗਏ ਸਮੱਗਲਰਾਂ ਗੁਰਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਅਫਗਾਨੀ ਨਾਗਰਿਕ ਹਜਰਤ ਅਲੀ ਨੇ ਵੀ ਮੁੰਬਈ ਬੰਦਰਗਾਹ ਤੋਂ ਹੀ ਹੈਰੋਇਨ ਦੀ ਖੇਪ ਨੂੰ ਮੰਗਵਾਈ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 25-30 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ

ਪ੍ਰਭਜੀਤ ਨੇ ਵੀ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ ’ਚ ਹੈਰੋਇਨ ਨੂੰ ਪ੍ਰਾਸੈੱਸ ਕਰਨ ਲਈ ਗੋਦਾਮ ਲੈ ਕੇ ਰੱਖਿਆ ਸੀ ਅਤੇ ਦਿੱਲੀ ’ਚ ਫੜੇ ਗਏ ਸਮੱਗਲਰਾਂ ਨੇ ਵੀ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ ’ਚ ਹੈਰੋਇਨ ਨੂੰ ਪ੍ਰਾਸੈੱਸ ਕਰਨ ਲਈ ਗੋਦਾਮ ਲੈ ਕੇ ਰੱਖਿਆ ਸੀ। ਦੋਵਾਂ ਹੀ ਕੇਸਾਂ ’ਚ ਅਫਗਾਨੀ ਨਾਗਰਿਕ ਹੈਰੋਇਨ ਨੂੰ ਪ੍ਰਾਸੈੱਸ ਕਰਨ ਦਾ ਕੰਮ ਕਰਦੇ ਸਨ ਕਿਉਂਕਿ ਅਫੀਮ ਨੂੰ ਪ੍ਰਾਸੈੱਸ ਕਰਕੇ ਹੈਰੋਇਨ ’ਚ ਤਬਦੀਲ ਕਰਨਾ ਅਤੇ ਹੈਰੋਇਨ ਨੂੰ ਕੈਮੀਕਲ ਨਾਲ ਪ੍ਰਾਸੈੱਸ ਕਰ ਕੇ 300 ਤੋਂ 600 ਕਿਲੋ ਕਰਨਾ ਅਫਗਾਨੀ ਨਾਗਰਿਕ ਹੀ ਕਰ ਸਕਦਾ ਹੈ, ਜੋ ਅਫੀਮ ਦੀ ਖੇਤੀ ਕਰਦਾ ਹੈ। ਇਸ ਮਾਮਲੇ ’ਚ ਡੀ. ਆਰ. ਆਈ. ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪ੍ਰਭਜੀਤ ਸਿੰਘ ਵੱਲੋਂ ਦਿੱਲੀ ਹੈਰੋਇਨ ਕੇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਭਜੀਤ ਸਿੰਘ ਵੱਲੋਂ ਕਈ ਵੱਡੇ ਖੁਲਾਸੇ ਹੋਣ ਦੀ ਵੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਭਜੀਤ ਦੇ ਘਰ ’ਚ ਰਾਜ ਸਰਕਾਰ ਦੀ ਇਕ ਏਜੰਸੀ ਨੇ ਵੀ ਰੇਡ ਕੀਤੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਗੰਨਮੈਨ ਨੇ ਦਿਖਾਈ ਪਿਸਤੌਲ, ਆਪੇ ਤੋਂ ਬਾਹਰ ਹੋਏ ਕਿਸਾਨ ਨੇ ਕੀਤਾ ਹਮਲਾ

ਦੋਵਾਂ ਕੇਸਾਂ ’ਚ ਟਾਕ ਸਟੋਨ ਅਤੇ ਜਿਪਸਮ ਦੀ ਖੇਪ ’ਚ ਮੰਗਵਾਈ ਜਾਂਦੀ ਸੀ ਹੈਰੋਇਨ
ਮੁੰਬਈ ’ਚ ਫੜੀ ਗਈ 294 ਕਿਲੋ ਹੈਰੋਇਨ ਅਤੇ ਦਿੱਲੀ ’ਚ ਫੜੀ ਗਈ 354 ਕਿਲੋ ਹੈਰੋਇਨ ਨੂੰ ਲੁਕਾ ਕੇ ਲਿਆਉਣ ਦਾ ਤਰੀਕਾ ਵੀ ਇਕੋ ਵਰਗਾ ਹੈ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਦੋਵਾਂ ਕੇਸਾਂ ’ਚ ਹੈਰੋਇਨ ਦੀ ਖੇਪ ਨੂੰ ਟਾਕ ਸਟੋਨ ਅਤੇ ਜਿਪਸਮ ’ਚ ਲੁਕਾ ਕੇ ਲਿਆਇਆ ਜਾਂਦਾ ਸੀ ਕਿਉਂਕਿ ਟਾਕ ਸਟੋਨ ਅਤੇ ਜਿਪਸਮ ’ਚ ਲੁਕਾਈ ਗਈ ਹੈਰੋਇਨ ਨੂੰ ਆਸਾਨੀ ਨਾਲ ਟਰੇਸ ਨਹੀਂ ਕੀਤਾ ਜਾ ਸਕਦਾ ਹੈ। ਪੁਖਤਾ ਸੂਚਨਾ ਮਿਲਣ ’ਤੇ ਹੀ ਅਣਗਿਣਤ ਬੋਰੀਆਂ ’ਚੋਂ ਹੈਰੋਇਨ ਦੀ ਖੇਪ ਵਾਲੀ ਬੋਰੀ ਨੂੰ ਟਰੇਸ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਗੈਂਗਵਾਰ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ

ਪ੍ਰਭਜੀਤ ਦੇ ਪਿੱਛੇ ਕੋਈ ਵੱਡਾ ਚਿਹਰਾ
ਕੁਇੰਟਲਾਂ ਦੇ ਹਿਸਾਬ ਨਾਲ ਹੈਰੋਇਨ ਮੰਗਵਾਉਣ ਵਾਲੇ ਸੰਧੂ ਟਰੇਡਿੰਗ ਕੰਪਨੀ ਚੋਹਲਾ ਸਾਹਿਬ ਦੇ ਮਾਲਿਕ ਪ੍ਰਭਜੀਤ ਸਿੰਘ ਇਕੱਲੇ ਇੰਨਾ ਵੱਡਾ ਕੰਮ ਨਹੀਂ ਕਰ ਸਕਦਾ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਭਜੀਤ ਦੇ ਪਿੱਛੇ ਕੋਈ ਵੱਡਾ ਚਿਹਰਾ ਹੈ, ਜੋ ਪਿੱਛੇ ਰਹਿ ਕੇ ਹੈਰੋਇਨ ਸਮੱਗਲਰ ਦਾ ਕੰਮ ਕਰ ਰਿਹਾ ਹੈ ਅਤੇ ਪ੍ਰਭਜੀਤ ਨੂੰ ਛਤਰ-ਛਾਇਆ ਪ੍ਰਦਾਨ ਕਰ ਰਿਹਾ ਹੈ। ਇਸ ਮਾਮਲੇ ’ਚ ਸਥਾਨਕ ਪੁਲਸ ਅਤੇ ਲੋਕਲ ਗੁਪਤਚਰ ਏਜੰਸੀਆਂ ਦੀ ਵੀ ਨਾਕਾਮੀ ਦਾ ਪਤਾ ਚੱਲਦਾ ਹੈ, ਹਾਲਾਂਕਿ ਇਸ ਤਰ੍ਹਾਂ ਦੇ ਹੈਰੋਇਨ ਸਮੱਗਲਿੰਗ ਦੇ ਹਾਈਪ੍ਰੋਫਾਈਲ ਕੇਸਾਂ ’ਚ ਅੱਜ ਤੱਕ ਵੱਡੇ ਚਿਹਰਿਆਂ ਨੂੰ ਬੇਨਕਾਬ ਨਹੀਂ ਕੀਤਾ ਗਿਆ ਹੈ ਅਤੇ ਮਾਮਲਾ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਤੱਕ ਹੀ ਸੀਮਿਤ ਰਹਿ ਜਾਂਦਾ ਹੈ ਪਰ ਜਿਸ ਤਰ੍ਹਾਂ ਡੀ. ਆਰ. ਆਈ. ਵਰਗੀ ਏਜੰਸੀ ਪ੍ਰਭਜੀਤ ਦਾ ਰਿਮਾਂਡ ਲੈ ਕੇ ਜਾਂਚ ਕਰ ਰਹੀ ਹੈ। ਉਸ ਨਾਲ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਇਲਾਕੇ ਦੇ ਕੁੱਝ ਵੱਡੇ ਚਿਹਰੇ ਬੇਨਕਾਬ ਹੋਣ ਦੀ ਸੰਭਾਵਨਾ ਬਣ ਗਈ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ, ਛੋਟੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵੱਡਾ ਭਰਾ

ਤਾਰਾਂਵਾਲਾ ਪੁਲ ’ਚ ਫੜੀ ਗਈ ਹੈਰੋਇਨ ਦੀ ਫੈਕਟਰੀ ਦਾ ਕੇਸ ਵੀ ਇਕੋ ਜਿਹਾ
ਐੱਸ. ਟੀ. ਐੱਫ. ਵੱਲੋਂ ਪਿਛਲੇ ਸਾਲਾਂ ਦੌਰਾਨ ਤਾਰਾਂਵਾਲਾ ਪੁਲ ਦੇ ਨਜ਼ਦੀਕ ਫੜੀ ਗਈ ਹੈਰੋਇਨ ਦੀ ਫੈਕਟਰੀ ਦਾ ਕੇਸ ਵੀ ਦਿੱਲੀ ’ਚ ਫੜੀ ਗਈ 354 ਕਿਲੋ ਅਤੇ ਮੁੰਬਈ ’ਚ ਫੜੀ ਗਈ 294 ਕਿਲੋ ਹੈਰੋਇਨ ਦੇ ਕੇਸ ਵਰਗਾ ਹੈ। ਤਾਰਾਂਵਾਲਾ ਪੁਲ ਦੇ ਕੇਸ ’ਚ ਵੀ ਅਫਗਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਵਿਸ਼ੇਸ਼ ਤੌਰ ’ਤੇ ਹੈਰੋਇਨ ਦੀ ਪ੍ਰਾਸੈਸਿੰਗ ਕਰਨ ਲਈ ਅਫਗਾਨਿਸਤਾਨ ਤੋਂ ਅੰਮ੍ਰਿਤਸਰ ਆਇਆ ਸੀ ਪਰ ਇਸ ਕੇਸ ’ਚ ਵੀ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਤੱਕ ਹੀ ਕੇਸ ਨੂੰ ਬੰਦ ਕਰ ਦਿੱਤਾ ਗਿਆ, ਜਦੋਂਕਿ ਵੱਡੇ ਚਿਹਰੇ ਦਾ ਪਰਦਾਫਾਸ਼ ਤੱਦ ਵੀ ਨਹੀਂ ਕੀਤਾ ਗਿਆ, ਜੋ ਹੈਰੋਇਨ ਸਮੱਗਲਰਾਂ ਨੂੰ ਛਤਰ-ਛਾਇਆ ਪ੍ਰਦਾਨ ਕਰ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਖ਼ੁਦਕੁਸ਼ੀ ਕਾਂਡ : ਭਾਜਪਾ ਆਗੂ ਤੇ ਪੰਜਾਬ ਪੁਲਸ ਦੇ ਇੰਸਪੈਕਟਰ ’ਤੇ ਮਾਮਲਾ ਦਰਜ

532 ਕਿਲੋ ਹੈਰੋਇਨ ਦੇ ਕੇਸ ’ਚ ਵੀ ਚੀਤੇ ਦੀ ਗ੍ਰਿਫਤਾਰੀ ਤੱਕ ਸੀਮਿਤ ਕਰ ਦਿੱਤਾ ਕੇਸ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੀ ਗਈ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਦੇ ਕੇਸ ’ਚ ਵੀ ਐੱਨ. ਆਈ. ਏ. ਨੇ ਇਸ ਕੇਸ ਨੂੰ ਮੁੱਖ ਦੋਸ਼ੀ ਰਣਜੀਤ ਸਿੰਘ ਚੀਤੇ ਦੀ ਗ੍ਰਿਫਤਾਰੀ ਤੱਕ ਹੀ ਸੀਮਿਤ ਕਰ ਦਿੱਤਾ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਰਣਜੀਤ ਸਿੰਘ ਚੀਤੇ ਨੂੰ ਕਿਹੜਾ ਵੱਡਾ ਚਿਹਰਾ ਸ਼ਹਿ ਦੇ ਰਿਹਾ ਸੀ ਅਤੇ ਕਿਸ ਦੀ ਸ਼ਹਿ ’ਤੇ ਚੀਤਾ ਕੁਇੰਟਲਾਂ ਦੇ ਹਿਸਾਬ ਨਾਲ ਹੈਰੋਇਨ ਦੀ ਖੇਪ ਮੰਗਵਾ ਰਿਹਾ ਸੀ। ਇਸ ਕੇਸ ’ਚ ਕਸਟਮ ਵਿਭਾਗ ਤੋਂ ਕੇਸ ਖੋਹ ਕੇ ਐੱਨ. ਆਈ. ਏ. ਨੂੰ ਦਿੱਤਾ ਜਾਣਾ ਵੀ ਉਸ ਸਮੇਂ ਕਈ ਸਵਾਲ ਖੜ੍ਹੇ ਕਰ ਗਿਆ ਸੀ।

ਇਹ ਵੀ ਪੜ੍ਹੋ : 6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼

532 ਕਿਲੋ ਕੇਸ ’ਚ ਨਮਕ ਵਪਾਰੀ ਗੁਰਪਿੰਦਰ ਦੀ ਚੜ੍ਹਾਈ ਗਈ ਕੁਰਬਾਨੀ
ਜਿਸ ਤਰ੍ਹਾਂ ਪ੍ਰਭਜੀਤ ਸਿੰਘ ਨੂੰ ਹੈਰੋਇਨ ਦੀ ਖੇਪ ਮੰਗਵਾਉਣ ਲਈ ਅੱਗੇ ਲਾਇਆ ਗਿਆ ਹੈ। ਉਸੇ ਤਰ੍ਹਾਂ 532 ਕਿਲੋ ਹੈਰੋਇਨ ਦੇ ਕੇਸ ’ਚ ਵੀ ਨਮਕ ਵਪਾਰੀ ਗੁਰਪਿੰਦਰ ਸਿੰਘ ਨੂੰ ਅੱਗੇ ਲਾਇਆ ਗਿਆ ਅਤੇ ਜਿਸ ਤਰ੍ਹਾਂ ਗੁਰਪਿੰਦਰ ਦੀ ਜੇਲ ’ਚ ਮੌਤ ਹੋਈ, ਉਹ ਵੀ ਅੱਜ ਤੱਕ ਇਕ ਰਹੱਸ ਹੀ ਬਣਿਆ ਹੋਇਆ ਹੈ, ਹਾਲਾਂਕਿ ਗੁਰਪਿੰਦਰ ਦੀ ਮੌਤ ਦੇ ਮਾਮਲੇ ’ਚ ਇਕ ਮਹੀਨੇ ਤੱਕ ਆਈ. ਏ. ਐੱਸ. ਅਧਿਕਾਰੀ ਹਿਮਾਂਸ਼ੂ ਅੱਗਰਵਾਲ ਵੱਲੋਂ ਜਾਂਚ ਵੀ ਕੀਤੀ ਗਈ ਪਰ ਇਸ ਮਾਮਲੇ ਦੀ ਜਾਂਚ ਰਿਪੋਰਟ ਗੋਲਮੋਲ ਬਣਾ ਦਿੱਤੀ ਗਈ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਗੁਰਪਿੰਦਰ ਦੀ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ’ਚ ਵੀ ਅੱਜ ਤੱਕ ਵੱਡੇ ਚਿਹਰੇ ਬੇਨਕਾਬ ਨਹੀਂ ਹੋ ਸਕੇ ਹਨ।

ਇਹ ਵੀ ਪੜ੍ਹੋ : ਪਿਓ ਦੀਆਂ ਕਰਤੂਤਾਂ ਤੋਂ ਤੰਗ ਆ ਕੇ 14 ਸਾਲਾ ਬੱਚੀ ਪਹੁੰਚੀ ਮੁੰਬਈ, ਪੁਲਸ ਸਾਹਮਣੇ ਬਿਆਨ ਕੀਤਾ ਦਰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News