ਸਮੱਗਲਰਾਂ, ਗੈਂਗਸਟਰਾਂ ਦਾ ਸੁਮੇਲ ਖ਼ਤਰਨਾਕ: ਹੈਰੋਇਨ ਦੀ ਵੱਡੀ ਖੇਪ ਮੰਗਵਾਉਣ ਦਾ ਰਿਕਾਰਡ ਤੋੜ ਚੁੱਕਾ ਹੈ ‘ਚੀਂਦਾ’

Monday, Dec 27, 2021 - 11:03 AM (IST)

ਸਮੱਗਲਰਾਂ, ਗੈਂਗਸਟਰਾਂ ਦਾ ਸੁਮੇਲ ਖ਼ਤਰਨਾਕ: ਹੈਰੋਇਨ ਦੀ ਵੱਡੀ ਖੇਪ ਮੰਗਵਾਉਣ ਦਾ ਰਿਕਾਰਡ ਤੋੜ ਚੁੱਕਾ ਹੈ ‘ਚੀਂਦਾ’

ਅੰਮ੍ਰਿਤਸਰ (ਨੀਰਜ) - ਲੁਧਿਆਣਾ ਬੰਬ ਬਲਾਸਟ ’ਚ ਮੁੱਖ ਮੁਲਜ਼ਮ ਗਗਨਦੀਪ ਸਿੰਘ ਦਾ ਸਾਥ ਦੇਣ ਵਾਲਾ ਮਾਸਟਰਮਾਈਂਡ ਰਣਜੀਤ ਸਿੰਘ ਚੀਂਦਾ ਕੋਈ ਛੋਟਾ-ਮੋਟਾ ਸਮੱਗਲਰ ਨਹੀਂ ਸਗੋਂ ਹੈਰੋਇਨ ਦੀ ਸਮੱਗਲਿੰਗ ਕਰਨ ’ਚ ਪੂਰੇ ਦੇਸ਼ ਦਾ ਰਿਕਾਰਡ ਤੋੜ ਚੁੱਕਿਆ ਹੈ। ਇਹ ਉਹੀ ਚੀਂਦਾ ਹੈ, ਜਿਸ ਨੇ ਜੂਨ 2019 ’ਚ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਆਯਾਤ ਲੂਣ ਦੀ ਖੇਪ ਤੋਂ 532 ਕਿਲੋ ਹੈਰੋਇਨ ਤੇ 52 ਕਿਲੋ ਮਿਕਸਡ ਨਾਰਕੋਟਿਕਸ ਮੰਗਵਾ ਕੇ ਹੈਰੋਇਨ ਸਮੱਗਲਿੰਗ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਗੁਜਰਾਤ ਦੇ ਮੁਦਰਾ ਪੋਰਟ ’ਤੇ 3 ਹਜ਼ਾਰ ਕਿਲੋ ਹੈਰੋਇਨ ਫੜੇ ਜਾਣ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਚੀਂਦੇ ਦਾ ਰਿਕਾਰਡ ਟੁੱਟ ਚੁੱਕਿਆ ਹੈ। ਜਿਸ ਤਰ੍ਹਾਂ ਤੋਂ ਗੁਜਰਾਤ ’ਚ ਹੈਰੋਇਨ ਦੀ ਵਾਇਆ ਈਰਾਨ ਤੇ ਅਫਗਾਨਿਸਤਾਨ ਤੋਂ ਖੇਪ ਮੰਗਵਾਈ ਹੈ, ਉਹ ਸਟਾਇਲ ਚੀਂਦੇ ਦਾ ਹੀ ਨਜ਼ਰ ਆਉਂਦਾ ਹੈ, ਅਜਿਹਾ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ।

ਆਪਣੇ ਉਸਤਾਦ ਬਿੱਲਾ ਸਰਪੰਚ ਨੂੰ ਵੀ ਮਾਤ ਦੇ ਗਿਆ ਚੀਂਦਾ :
ਹੈਰੋਇਨ ਸਮੱਗਲਿੰਗ ’ਚ ਸਭ ਤੋਂ ਬਦਨਾਮ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਚੀਂਦਾ ਹੈਰੋਇਨ ਸਮੱਗਲਿੰਗ ਦੇ ਆਕਾ ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ ਦੀ ਨੌਕਰੀ ਕਰਦਾ ਹੋਇਆ ਇਸ ਕਾਲੇ ਧੰਦੇ ’ਚ ਆਪਣੇ ਉਸਤਾਦ ਬਿੱਲਾ ਨੂੰ ਵੀ ਮਾਤ ਦੇ ਗਿਆ। ਦੋ ਵਾਰ ਹੈਰੋਇਨ ਦੀ ਖੇਪ ਦੇ ਨਾਲ ਗ੍ਰਿਫ਼ਤਾਰ ਹੋਣ ਦੇ ਬਾਅਦ ਚੀਤੇ ਨੂੰ ਸਾਲ 2018 ’ਚ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਪਰ ਉਹ ਫ਼ਰਾਰ ਹੋ ਗਿਆ ।

ਚੀਤੇ ਨੂੰ 10 ਮਹੀਨੇ ਬਾਅਦ ਗ੍ਰਿਫ਼ਤਾਰ ਕਰ ਸਕੀ ਸੀ ਐੱਨ. ਆਈ. ਏ. :
ਚੀਂਦਾ ਇੰਨਾ ਸ਼ਾਤਿਰ ਸਮੱਗਲਰ ਹੈ ਕਿ 30 ਜੂਨ 2019 ਜਿਸ ਦਿਨ ਆਈ. ਸੀ. ਪੀ. ’ਤੇ 532 ਕਿਲੋ ਹੈਰੋਇਨ ਫੜੀ ਗਈ, ਉਸ ਦੇ 10 ਮਹੀਨੇ ਤੱਕ ਚੀਂਦਾ ਕਿਸੇ ਵੀ ਏਜੰਸੀ ਦੇ ਹੱਥ ਨਹੀਂ ਲੱਗ ਸਕਿਆ। ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚਕਮਾ ਦਿੰਦਾ ਰਿਹਾ। ਅੰਮ੍ਰਿਤਸਰ ਪੁਲਸ ਦੇ ਸਪੈਸ਼ਲ ਸੈੱਲ ਨੂੰ ਜਦੋਂ ਹਵਾਲਾ ਦੇ ਮਾਮਲੇ ’ਚ ਇਕ ਲਿੰਕ ਮਿਲਿਆ ਤਾਂ ਤਦ ਜਾ ਕੇ ਐੱਨ. ਆਈ. ਚੀਤੇ ਨੂੰ ਫੜ ਸਕੀ ਤੇ ਚੀਤੇ ਦੀ ਗ੍ਰਿਫ਼ਤਾਰੀ ਦਾ ਕ੍ਰੈਡਿਟ ਐੱਨ. ਆਈ. ਏ. ਲੈਂਦੀ ਰਹੀ।

ਖ਼ਤਰਨਾਕ ਅੱਤਵਾਦੀ ਸੰਗਠਨ ਹਿਜ਼ਬੁਲ ਨੂੰ ਫੰਡਿਗ ਕਰ ਰਿਹਾ ਸੀ ਚੀਂਦਾ :
ਰਣਜੀਤ ਸਿੰਘ ਚੀਂਦਾ ਨਾ ਸਿਰਫ਼ ਸਮੱਗਲਿੰਗ ਦੇ ਕਾਲੇ ਕਾਰੋਬਾਰ ’ਚ ਸ਼ਾਮਲ ਸੀ, ਸਗੋਂ ਅੱਤਵਾਦੀਆਂ ਦੇ ਨਾਲ ਹੱਥ ਮਿਲਾ ਕੇ ਬੈਠਾ ਸੀ। ਚੀਤੇ ’ਤੇ ਪਾਕਿ ਦੇ ਖਤਰਨਾਕ ਅੱਤਵਾਦੀ ਸੰਗਠਨ ਹਿਜ਼ਬੁਲ ’ਤੇ ਕਰੋੜਾਂ ਰੁਪਿਆਂ ਦੀ ਫੰਡਿੰਗ ਕਰਨ ਦਾ ਦੋਸ਼ ਹੈ। ਅੰਮ੍ਰਿਤਸਰ ਦੇ ਇਕ ਸੰਵੇਦਨਸ਼ੀਲ ਇਲਾਕੇ ’ਚ ਚੀਤੇ ਨੇ ਹਿਜ਼ਬੁਲ ਦੇ ਅੱਤਵਾਦੀ ਡਾਰ ਨੂੰ ਫੰਡਿੰਗ ਕੀਤੀ ਸੀ, ਜੋ ਬਾਅਦ ’ਚ ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਦੇ ਐਨਕਾਊਂਟਰ ’ਚ ਮਾਰਿਆ ਗਿਆ ਸੀ।

ਕਸ਼ਮੀਰ ਦੇ ਤਾਰਿਕ ਅਹਿਮਦ ਲੋਨ ਨਾਲ ਮਿਲ ਕੇ ਮੰਗਵਾਈ ਸੀ ਖੇਪ :
ਚੀਤੇ ਦੇ ਪਾਕਿ ਅੱਤਵਾਦੀਆਂ ਅਤੇ ਜੰਮੂ-ਕਸ਼ਮੀਰ ’ਚ ਸਗਰਰਮ ਅੱਤਵਾਦੀਆਂ ਤੋਂ ਲਿੰਕ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਸ ਸਮੇਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ 532 ਕਿਲੋ ਹੈਰੋਇਨ ਫੜੀ ਗਈ ਤਾਂ ਉਸ ਸਮੇਂ ਵੀ ਚੀਤੇ ਨਾਲ ਮਾਸਟਰਮਾਈਂਡ ਤਾਰਿਕ ਅਹਿਮਦ ਲੋਨ ਵਾਸੀ ਕਸ਼ਮੀਰ ਫੜਿਆ ਗਿਆ ਸੀ, ਜਿੰਨ੍ਹੇ ਆਈ. ਸੀ. ਪੀ. ’ਤੇ ਪਾਕਿਸਤਾਨੀ ਲੂਣ ਦੀ ਖੇਪ ਮੰਗਵਾਈ ਸੀ।

ਚੀਤੇ ਦੇ ਸਲੀਪਰ ਸੈੱਲ ਤੇ ਦਰਜਨਾਂ ਗੱਡੀਆਂ ਅਜੇ ਵੀ ਸ਼ਿਕੰਜੇ ’ਚੋਂ ਬਾਹਰ :
ਰਣਜੀਤ ਸਿੰਘ ਉਰਫ਼ ਚੀਤੇ ਦੇ 532 ਕਿਲੋ ਹੈਰੋਇਨ ਤੇ 52 ਕਿਲੋ ਮਿਕਸਡ ਨਾਰਕੋਟਿਕਸ ਵਾਲੇ ਕੇਸ ਨੂੰ ਬੜੇ ਭੇਤਭਰੀ ਹਾਲਾਤ ’ਚ ਕਸਟਮ ਵਿਭਾਗ ਤੋਂ ਐੱਨ. ਆਈ. ਏ. ਨੇ ਖੋਹ ਲਿਆ ਸੀ। ਬਾਕਾਇਦਾ ਅਦਾਲਤ ’ਚ ਮੰਗ ਦਰਜ ਕਰ ਕੇ ਕਸਟਮ ਤੋਂ ਕੇਸ ਲਿਆ ਗਿਆ ਪਰ ਉਸ ਸਮੇਂ ਕਸਟਮ ਵਿਭਾਗ ਦੀ ਜਾਂਚ ਰਿਪੋਰਟ ’ਚ ਚੀਤੇ ਦੇ 30 ਤੋਂ ਜ਼ਿਆਦਾ ਸਲੀਪਰ ਸੈੱਲ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ’ਚ ਨਹੀਂ ਆ ਸਕੇ ਤੇ ਅਜੇ ਵੀ ਫਰਾਰ ਹਨ। ਇੰਨਾ ਹੀ ਨਹੀਂ ਹੈਰੋਇਨ ਸਮੱਗਲਿੰਗ ਅਤੇ ਹੋਰ ਕਾਲੇ ਕਾਰਨਾਮਿਆਂ ਲਈ ਪ੍ਰਯੋਗ ਕੀਤੀ ਜਾਣ ਵਾਲੀ ਦਰਜਨਾਂ ਗੱਡੀਆਂ ਵੀ ਅਜੇ ਤੱਕ ਸੁਰੱਖਿਆ ਏਜੰਸੀਆਂ ਦੇ ਹੱਥ ਨਹੀਂ ਲੱਗ ਸਕੀਆਂ ਹਨ, ਜਿਨ੍ਹਾਂ ਨੂੰ ਟਰੇਸ ਤੇ ਜ਼ਬਤ ਕਰਨ ਲਈ ਕਸਟਮ ਵਿਭਾਗ ਨੇ ਐੱਨ. ਆਈ. ਏ. ਨੂੰ ਲਿਖਤੀ ਤੌਰ ’ਤੇ ਦਿੱਤਾ ਸੀ।

ਅੰਮ੍ਰਿਤਸਰ ਦੇ ਲੂਣ ਵਪਾਰੀ ਗੁਰਪਿੰਦਰ ਦੀ ਮੌਤ ਅੱਜ ਤੱਕ ਹੈ ਭੇਤ :
ਚੀਤੇ ਤੇ ਤਾਰਿਕ ਅਹਿਮਦ ਲੋਨ ਦੇ ਨਾਲ-ਨਾਲ ਅੰਮ੍ਰਿਤਸਰ ਦੇ ਇਕ ਲੂਣ ਵਪਾਰੀ ਗੁਰਪਿੰਦਰ ਸਿੰਘ ਦਾ ਨਾਂ ਸ਼ਾਮਲ ਸੀ। ਜਿੰਨ੍ਹੇ ਪਹਿਲੀ ਵਾਰ ਲੂਣ ਦੀ ਖੇਪ ਮੰਗਵਾਈ ਸੀ ਪਰ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਗੁਰਪਿੰਦਰ ਦੀ ਮੌਤ ਹੋਈ ਉਹ ਅੱਜ ਤੱਕ ਭੇਦ ਬਣੀ ਹੋਈ ਹੈ। ਤੱਤਕਾਲੀਨ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਏ. ਡੀ. ਸੀ. (ਜ) ਹਿਮਾਂਸ਼ੂ ਅਗਰਵਾਲ ਦੇ ਵੱਲੋਂ ਗੁਰਪਿੰਦਰ ਦੀ ਮੌਤ ਦੀ ਮੈਜਿਸਟ੍ਰੇਟ ਜਾਂਚ ਕੀਤੀ ਗਈ ਤੇ 800 ਪੰਨਿਆਂ ਦੀ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਗਈ। ਇਹ ਰਿਪੋਰਟ ਇੰਨੀ ਗੋਲਮੋਲ ਸੀ ਕਿ ਅਜੇ ਤੱਕ ਇਸ ਦਾ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਦੋਂਕਿ ਇਸ ’ਚ ਕੇਂਦਰੀ ਜੇਲ ਦੇ ਸਾਰੇ ਕੈਦੀਆਂ ਤੇ ਅਧਿਕਾਰੀਆਂ ਦੇ ਬਿਆਨ ਲੈਣ ਲਈ ਹਿਮਾਂਸ਼ੂ ਅਗਰਵਾਲ ਨੇ ਕਈ ਹਫ਼ਤੇ ਤੱਕ ਕੇਂਦਰੀ ਜੇਲ੍ਹ ’ਚ ਡੇਰਾ ਪਾ ਰੱਖਿਆ ਸੀ। ਗੁਰਪਿੰਦਰ ਦੇ ਪਰਿਵਾਰ ਵਾਲੇ ਅੱਜ ਤੱਕ ਇਸ ਮਾਮਲੇ ’ਚ ਇਨਸਾਫ਼ ਦੀ ਗੁਹਾਰ ਲਾ ਰਹੇ ਹੈ, ਜਿਸ ਤਰ੍ਹਾਂ ਨਾਲ ਇਸ ਕੇਸ ’ਚ ਗੁਰਪਿੰਦਰ ਨੂੰ ਰਸਤੇ ਤੋਂ ਹਟਾਇਆ ਗਿਆ ਉਹ ਸਾਬਤ ਕਰਦਾ ਹੈ ਕਿ ਇਹ ਇਕ ਵੱਡੀ ਸਾਜ਼ਿਸ਼ ਸੀ।

ਐੱਨ. ਆਈ. ਏ. ਨੂੰ ਸੌਪੀ ਗਈ ਗੱਡੀਆਂ ਦੀ ਲਿਸਟ :
ਚੀਤੇ ਵੱਲੋਂ ਇਸਤੇਮਾਲ ਕੀਤੀ ਗਈ ਗੱਡੀਆਂ ਦੀ ਲਿਸਟ ਜੋ ਕਸਟਮ ਵਿਭਾਗ ਨੇ ਐੱਨ. ਆਈ. ਏ. ਨੂੰ ਸੌਪੀ ਸੀ। ਪੀ.ਬੀ. 06 4ਤ5585, ਪੀ.ਬੀ. 03 ਏ.ਏ.7594, ਪੀ.ਬੀ. 09 ਯੂ. 5809, ਪੀ.ਬੀ. 02 ਡੀ.ਬੀ. 2574, ਪੀ.ਬੀ. 02 ਏ. ਐੱਨ. 7188, ਪੀ.ਬੀ. 06 ਯੂ 8800, ਡੀ.ਐੱਲ. 08 ਸੀ.ਕੇ. 7695, ਪੀ.ਬੀ. 02 ਸੀ.ਡੀ. 5858, ਪੀ.ਬੀ. 02 ਡੀ.ਵੀ. 6197 ਸ਼ਾਮਲ ਹਨ।
 


author

rajwinder kaur

Content Editor

Related News