ਹੈਰੋਇਨ ਸਮੇਤ ਫੜੇ ਅਕਾਲੀ ਆਗੂ ਅਤੇ ਸਾਥੀ ਨੂੰ ਭੇਜਿਆ ਜੇਲ

Monday, Sep 02, 2019 - 11:37 AM (IST)

ਹੈਰੋਇਨ ਸਮੇਤ ਫੜੇ ਅਕਾਲੀ ਆਗੂ ਅਤੇ ਸਾਥੀ ਨੂੰ ਭੇਜਿਆ ਜੇਲ

ਜਲੰਧਰ (ਮਹੇਸ਼)— 850 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਅਕਾਲੀ ਆਗੂ ਪ੍ਰਥੀਪਾਲ ਸਿੰਘ ਉਰਫ ਪ੍ਰਥੀ ਨਿਵਾਸੀ ਰਾਏਪੁਰ ਅਤੇ ਅਮਿਤ ਸੈਮੁਅਲ ਨੀਲਾ ਉਰਫ ਅਮਨ ਵਾਸੀ ਗੁਰੂ ਨਾਨਕ ਨਗਰ ਦਾ 2 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਉਨ੍ਹਾਂ ਨੂੰ ਨੰਗਲ ਸ਼ਾਮਾ (ਦਕੋਹਾ) ਚੌਕੀ ਦੀ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੇ ਜੱਜ ਨੇ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜਣ ਦਾ ਹੁਕਮ ਜਾਰੀ ਕੀਤਾ।

ਪ੍ਰਥੀ ਅਤੇ ਨੀਲਾ ਨੂੰ ਢਿਲਵਾਂ ਚੌਕ ਤੋਂ ਐੱਸ. ਟੀ. ਐੱਫ. ਦੇ ਏ. ਐੱਸ. ਆਈ. ਜਸਪਾਲ ਸਿੰਘ ਅਤੇ ਨੰਗਲ ਸ਼ਾਮਾ ਚੌਕੀ ਮੁਖੀ ਅਸ਼ਵਨੀ ਕੁਮਾਰ ਨੰਦਾ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੇ ਸਮੇਂ ਪੁਲਸ ਨੇ ਪ੍ਰਥੀ ਤੋਂ 550 ਗ੍ਰਾਮ ਅਤੇ ਨੀਲਾ ਉਰਫ ਅਮਨ ਤੋਂ 300 ਗ੍ਰਾਮ ਹੈਰੋਇਨ ਦੀ ਰਿਕਵਰੀ ਦਿਖਾਈ ਸੀ। 2 ਦਿਨ ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰਦੀ ਰਹੀ ਪਰ ਕੁਝ ਵੀ ਨਵਾਂ ਹਾਸਲ ਨਹੀਂ ਹੋਇਆ।


author

shivani attri

Content Editor

Related News