'ਹੀਰੋ ਸਾਈਕਲ' ਦਾ ਚੀਨ ਨੂੰ ਵੱਡਾ ਝਟਕਾ, 900 ਕਰੋੜ ਦੇ ਵਪਾਰਕ ਸਮਝੌਤੇ ਕੀਤੇ ਰੱਦ

07/03/2020 10:04:20 PM

ਲੁਧਿਆਣਾ (ਨਰਿੰਦਰ)— ਲੁਧਿਆਣਾ ਦੀ ਮਸ਼ਰੂਹ ਹੀਰੋ ਸਾਈਕਲ ਕੰਪਨੀ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ 900 ਕਰੋੜ ਦੇ ਵਪਾਰਕ ਸਮਝੌਤੇ ਰੱਦ ਕਰ ਦਿੱਤੇ ਹਨ। ਦਰਅਸਲ ਭਾਰਤ ਦੇ ਮੈਨਚੈੱਸਟਰ ਲੁਧਿਆਣਾ 'ਚ ਕਈ ਵੱਡੀਆਂ ਕੰਪਨੀਆਂ ਹਨ, ਜਿਨ੍ਹਾਂ 'ਚੋਂ ਹੀਰੋ ਸਾਈਕਲ ਵੀ ਪ੍ਰਮੁੱਖ ਹੈ ਹਾਲਾਂਕਿ ਕੋਰੋਨਾ ਦੌਰਾਨ ਜਦੋਂ ਪੂਰੀ ਦੁਨੀਆ ਭਰ ਦੀਆਂ ਕੰਪਨੀਆਂ ਆਪਣਾ ਕਾਰੋਬਾਰ ਬਚਾਉਣ ਲਈ ਜੱਦੋ-ਜ਼ਹਿਦ ਕਰ ਰਹੀਆਂ ਸਨ, ਉਦੋਂ ਹੀਰੋ ਸਾਈਕਲ ਵੱਧ ਫੁੱਲ ਰਹੀ ਸੀ।

ਲੁਧਿਆਣਾ 'ਚ ਸੈਂਕੜਿਆਂ ਦੀ ਤਾਦਾਦ 'ਚ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲ ਅੱਗੇ ਆਈ ਹੈ ਅਤੇ ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲ 'ਚ ਮਰਜ ਕਰਨ ਦੀ ਉਨ੍ਹਾਂ ਨੂੰ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਚਾਈਨਾ ਦਾ ਬਾਈਕਾਟ ਕਰਨ ਸਬੰਧੀ ਵੀ ਹੀਰੋ ਸਾਈਕਲ ਨੇ ਇਕ ਅਹਿਮ ਫੈਸਲਾ ਲੈਂਦੇ ਆਉਣ ਵਾਲੇ ਤਿੰਨ ਮਹੀਨੇ ਪਿੰਡ 'ਚ ਚਾਈਨਾ ਨਾਲ ਜੋ 900 ਕਰੋੜ ਦਾ ਵਪਾਰ ਕਰਨਾ ਸੀ, ਉਸ ਨੂੰ ਰੱਦ ਕਰ ਦਿੱਤਾ ਹੈ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦੇ 'ਹੀਰੋ ਸਾਈਕਲ' ਦੇ ਐੱਮ. ਡੀ. ਅਤੇ ਡਾਇਰੈਕਟਰ ਪੰਕਜ ਮੁੰਜਾਲ ਨੇ ਦੱਸਿਆ ਕਿ ਚੀਨ ਦਾ ਬਾਈਕਾਟ ਕਰਨ ਲਈ 'ਹੀਰੋ ਸਾਈਕਲ' ਨੇ ਇਹ ਅਹਿਮ ਫੈਸਲਾ ਲੈਂਦੇ ਹੋਏ ਉਨ੍ਹਾਂ ਨਾਲ ਵਪਾਰ ਬੰਦ ਕਰ ਦਿੱਤਾ ਹੈ ਅਤੇ ਵਿਸ਼ਵ ਦੇ ਹੋਰਨਾਂ ਦੇਸ਼ਾਂ 'ਚ ਕੰਪਨੀ ਵੱਲੋਂ ਆਪਣਾ ਭਵਿੱਖ ਤਲਾਸ਼ਿਆ ਜਾ ਰਿਹਾ ਹੈ, ਜਿਸ 'ਚ ਜਰਮਨੀ ਅਹਿਮ ਹੈ ਅਤੇ ਜਰਮਨੀ 'ਚ ਹੁਣ ਹੀਰੋ ਸਾਈਕਲ ਆਪਣਾ ਪਲਾਂਟ ਲਾਏਗਾ, ਜਿੱਥੋਂ ਪੂਰੇ ਯੂਰਪ 'ਚ ਹੀਰੋ ਦੇ ਸਾਈਕਲ ਸਪਲਾਈ ਕੀਤੇ ਜਾਣਗੇ।

ਹੀਰੋ ਸਾਈਕਲ ਦੇ ਐਮਡੀ ਪੰਕਜ ਮੁੰਜਾਲ ਨੇ ਇਹ ਵੀ ਦੱਸਿਆ ਕਿ ਬੀਤੇ ਦਿਨਾਂ 'ਚ ਸਾਈਕਲ ਦੀ ਡਿਮਾਂਡ ਵਧੀ ਹੈ ਅਤੇ ਹੀਰੋ ਸਾਈਕਲ ਵੱਲੋਂ ਆਪਣੀ ਕਪੈਸਟੀ ਵੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਹਾਲਾਂਕਿ ਇਸ ਦੌਰਾਨ ਛੋਟੀਆਂ ਕੰਪਨੀਆਂ ਦਾ ਬਹੁਤਾ ਨੁਕਸਾਨ ਹੋਇਆ ਹੈ ਪਰ ਉਨ੍ਹਾਂ ਦੀ ਭਰਪਾਈ ਲਈ ਵੀ ਯੂਰੋ ਸਾਈਕਲ ਤਿਆਰ ਹੈ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ।

PunjabKesari
ਪੰਕਜ ਨੇ ਦੱਸਿਆ ਕਿ ਲੁਧਿਆਣਾ 'ਚ ਬਣਨ ਵਾਲੀ ਸਾਈਕਲ ਵੈਲੀ ਦੇ ਨਾਲ ਹੀਰੋ ਸਾਈਕਲ ਗਲੋਬਲ ਲੀਡਰ ਬਣ ਜਾਵੇਗਾ। ਚਾਈਨਾ ਦੇ ਸਾਮਾਨ ਦਾ ਬਾਈਕਾਟ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਭਾਰਤ 'ਚ ਕੰਪਿਊਟਰ ਬਣ ਸਕਦੇ ਹਨ ਤਾਂ ਸਾਈਕਲ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਭਾਰਤ 'ਚ ਹਰ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸੰਭਵ ਹੈ।

ਇਕ ਪਾਸੇ ਜਿੱਥੇ ਲੇਬਰ ਦੀ ਵੱਡੀਆਂ ਸਮੱਸਿਆ ਕਾਰਨ ਲੁਧਿਆਣਾ ਦੀਆਂ ਸਾਈਕਲ ਦੇ ਪੁਰਜ਼ੇ ਬਣਾਉਣ ਵਾਲੀਆਂ ਛੋਟੀਆਂ ਕੰਪਨੀਆਂ ਘਾਟੇ ਦੇ ਦੌਰ 'ਚੋਂ ਲੰਘ ਰਹੀਆਂ ਸਨ, ਉੱਥੇ ਹੀ ਹੁਣ ਹੀਰੋ ਸਾਈਕਲ ਨੇ ਉਨ੍ਹਾਂ ਦੀ ਬਾਂਹ ਫੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਮਨਮਰਜ਼ੀ ਨਾਲ ਆਪਣੇ ਨਾਲ ਮਰਜ ਕਰਨ ਦੇ ਆਫਰ ਦਿੱਤੇ ਗਏ ਹਨ। ਇਥੋਂ ਤੱਕ ਕਿ ਪੰਜਾਬ ਦੇ ਇੰਡਸਟਰੀ ਮੰਤਰੀ ਨਾਲ ਵੀ ਗੱਲਬਾਤ ਕਰਕੇ ਇਸ ਮੰਦੀ ਦੇ ਦੌਰ 'ਚੋਂ ਲੰਘਦਿਆਂ ਸਾਈਕਲ ਉਦਯੋਗ ਨੂੰ ਹੋਰ ਵਿਕਸਿਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।


shivani attri

Content Editor

Related News