ਚੰਡੀਗੜ੍ਹ ''ਚ ਕਈ ਥਾਈਂ 7 ਵਜੇ ਬੰਦ ਹੋਈ ''ਵੋਟਿੰਗ''

05/20/2019 3:21:59 PM

ਚੰਡੀਗੜ੍ਹ (ਰਾਜਿੰਦਰ) : ਹੱਲੋਮਾਜਰਾ 'ਚ ਇਕ ਪੋਲਿੰਗ ਸਟੇਸ਼ਨ 'ਤੇ ਕੁੱਲ 9 ਬੂਥ ਸਨ ਅਤੇ ਇੱਥੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇੱਥੇ ਕਈ ਬੂਥਾਂ 'ਤੇ ਦੇਰ ਸ਼ਾਮ ਤੱਕ ਵੋਟਿੰਗ ਹੋਈ। ਹਾਲਾਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੀ ਇੱਥੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਪਰ ਸ਼ਾਮ ਨੂੰ ਇੱਥੇ ਵੋਟਰਾਂ ਦੀ ਕਾਫੀ ਭੀੜ ਲੱਗ ਗਈ ਸੀ, ਜਿਸ ਕਾਰਨ ਇੱਥੇ 6.30 ਤੋਂ ਲੈ ਕੇ 7 ਵਜੇ ਤੱਕ ਵੋਟਿੰਗ ਜਾਰੀ ਰਹੀ। ਕਈ ਵੋਟਰਾਂ ਨੇ ਇਸ ਦੌਰਾਨ ਹੀ ਆਪਣੀ ਵੋਟ ਪਾਈ। ਭੀੜ ਜ਼ਿਆਦਾ ਹੋਣ ਕਾਰਨ ਇੱਥੇ ਸੁਰੱਖਿਆ ਬਲਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।


Babita

Content Editor

Related News