ਪੰਜਾਬ 'ਚ ਗਰਮੀ ਨੇ ਤੋੜਿਆ ਪਿਛਲੇ 50 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਕੀਤਾ ਦਾਅਵਾ

Sunday, May 01, 2022 - 10:02 AM (IST)

ਪੰਜਾਬ 'ਚ ਗਰਮੀ ਨੇ ਤੋੜਿਆ ਪਿਛਲੇ 50 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਕੀਤਾ ਦਾਅਵਾ

ਲੁਧਿਆਣਾ (ਸਲੂਜਾ) : ਮੌਸਮ ਵਿਭਾਗ ਚੰਡੀਗੜ੍ਹ ਨੇ ਦਾਅਵਾ ਕੀਤਾ ਹੈ ਕਿ ਪਿਛਲੇ 50 ਸਾਲਾਂ ਵਿਚ ਇਸ ਵਾਰ ਅਪ੍ਰੈਲ 2022 ਵਿਚ ਇੰਨੀ ਗਰਮੀ ਪਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਪਹਿਲੀ ਅਪ੍ਰੈਲ 2022 ਨੂੰ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ ਦਾ ਪਾਰਾ 15.5 ਡਿਗਰੀ ਸੈਲਸੀਅਸ, ਜਦੋਂ ਕਿ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 43.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, IG, SSP ਤੇ SP ਦਾ ਤਬਾਦਲਾ

ਉਨ੍ਹਾਂ ਦੱਸਿਆ ਕਿ 1979 ਵਿਚ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 44.1 ਡਿਗਰੀ ਸੈਲਸੀਅਸ, ਲੁਧਿਆਣਾ ਵਿਚ ਇਸੇ ਸਾਲ 44 ਡਿਗਰੀ ਸੈਲਸੀਅਸ, ਜਦੋਂ ਕਿ ਪਟਿਆਲਾ ਵਿਚ 2010 ਵਿਚ 44.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਪੰਜਾਬ ਵਿਚ ਪਿਛਲੇ 10 ਸਾਲਾਂ ’ਚ ਕਿਹੜੇ ਸਾਲ ਅਪ੍ਰੈਲ ਮਹੀਨੇ ’ਚ ਕਿੰਨਾ ਪਿਆ ਮੀਂਹ
ਸਾਲ 2013 'ਚ 3.4 ਮਿਲੀਮੀਟਰ, 2014 'ਚ 24.5 ਮਿਲੀਮੀਟਰ, 2015 'ਚ 29.8 ਮਿਲੀਮੀਟਰ, 2016 'ਚ 0.8 ਮਿਲੀਮੀਟਰ, 2017 'ਚ 12.3 ਮਿਲੀਮੀਟਰ, 2018 'ਚ 12.9 ਮਿਲੀਮੀਟਰ, 2019 'ਚ 23.9 ਮਿਲੀਮੀਟਰ, 2020 'ਚ 16.9 ਮਿਲੀਮੀਟਰ, 
2021 'ਚ 19 ਮਿਲੀਮੀਟਰ, 2022 'ਚ 0.4 ਮਿਲੀਮੀਟਰ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News