''ਪੰਜਾਬ'' ਦਾ ਕਿਹੜਾ ਸ਼ਹਿਰ ''ਕੋਰੋਨਾ'' ਕਾਰਨ ਕਿੰਨਾ ਖਤਰਨਾਕ, ਪੜ੍ਹੋ ਪੂਰੀ ਸੂਚੀ

05/01/2020 8:34:49 PM

ਚੰਡੀਗੜ੍ਹ : ਇਸ ਸਮੇਂ ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਪੂਰਾ ਦੇਸ਼ ਆ ਚੁੱਕਾ ਹੈ ਅਤੇ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਸਥਿਤੀ ਮੁਤਾਬਕ ਕੇਂਦਰੀ ਸਿਹਤ ਮੰਤਰਾਲੇ ਨੇ ਇਨ੍ਹਾਂ ਨੂੰ ਤਿੰਨ ਜ਼ੋਨਾਂ ਰੈੱਡ, ਗਰੀਨ ਅਤੇ ਆਰੇਂਜ 'ਚ ਵੰਡਣ ਦਾ ਕੰਮ ਕੀਤਾ ਹੈ। 3 ਮਈ ਨੂੰ ਜਦੋਂ ਲਾਕ ਡਾਊਨ ਖਤਮ ਹੋਵੇਗਾ ਤਾਂ ਇਹ ਸਾਰੇ ਜ਼ਿਲੇ ਰੈੱਡ, ਆਰੇਂਜ ਅਤੇ ਗਰੀਨ ਜ਼ੋਨ ਦੇ ਹਿਸਾਬ ਨਾਲ ਪਰਖੇ ਜਾਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ ਚੜ੍ਹਦੇ ਹੀ 'ਕੋਰੋਨਾ' ਦਾ ਕਹਿਰ, 14 ਲੋਕਾਂ 'ਚ ਹੋਈ ਪੁਸ਼ਟੀ

PunjabKesari
ਜਾਣੋ 'ਪੰਜਾਬ' ਦਾ ਕਿਹੜਾ ਜ਼ਿਲਾ ਕਿਸ ਜ਼ੋਨ 'ਚ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਪੂਰੇ ਸੂਬੇ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 578 ਹੋ ਗਈ ਹੈ। ਇਸ ਨੂੰ ਦੇਖਦਿਆਂ ਪੰਜਾਬ ਦੇ ਜਲੰਧਰ, ਪਟਿਆਲਾ, ਲੁਧਿਆਣਾ ਨੂੰ ਰੈੱਡ ਜ਼ੋਨ 'ਚ ਰੱਖਿਆ ਗਿਆ ਹੈ, ਜਦੋਂ ਕਿ ਮੋਹਾਲੀ, ਪਠਾਨਕੋਟ, ਮਾਨਸਾ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਨਵਾਂਸ਼ਹਿਰ, ਫਿਰੋਜ਼ਪੁਰ, ਮੁਕਤਸਰ ਸਾਹਿਬ, ਮੋਗਾ, ਗੁਰਦਾਸਪੁਰ, ਬਰਨਾਲਾ ਨੂੰ ਆਰੇਂਜ ਜ਼ੋਨ 'ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਚਾਰ ਸ਼ਹਿਰਾਂ ਰੋਪੜ, ਫਤਿਹਗੜ੍ਹ ਸਾਹਿਬ, ਬਠਿੰਡਾ ਅਤੇ ਫਾਜ਼ਿਲਕਾ ਨੂੰ ਗਰੀਨ ਜ਼ੋਨ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ ਤੋਂ 3 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 89

PunjabKesari
ਰੈੱਡ, ਗਰੀਨ ਤੇ ਆਰੇਂਜ ਜ਼ੋਨ ਦਾ ਮਤਲਬ
ਜਿਨ੍ਹਾਂ ਜ਼ਿਲ੍ਹਿਆਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਰੈੱਡ ਜ਼ੋਨ 'ਚ ਰੱਖਿਆ ਗਿਆ ਹੈ, ਜਦੋਂ ਕਿ ਗਰੀਨ ਜ਼ੋਨ 'ਚ ਉਹ ਜ਼ਿਲ੍ਹੇ ਸ਼ਾਮਲ ਹਨ, ਜਿਨ੍ਹਾਂ 'ਚ 28 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ ਆਰੇਂਜ ਜ਼ੋਨ ਉਹ ਇਲਾਕੇ ਹਨ, ਜਿੱਥੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ ਅਤੇ ਇੱਥੇ ਪਾਬੰਦੀਆਂ 'ਚ ਕੁੱਝ ਢਿੱਲ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰੈੱਡ ਜ਼ੋਨ 'ਚ ਕਿਸੇ ਵੀ ਤਰ੍ਹਾਂ ਦੀ ਛੋਟ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਵੀ ਕੋਰੋਨਾ ਦਾ ਪ੍ਰਕੋਪ, ਪੀੜਤਾਂ ਦੀ ਗਿਣਤੀ ਵੱਧ ਕੇ 9 ਹੋਈ
 


Babita

Content Editor

Related News