ਪੰਜਾਬ ’ਚ ਹੈਲਥ ਇੰਸਪੈਕਟਰ ਦੀ ਦਰਦਨਾਕ ਮੌਤ

Thursday, Aug 20, 2026 - 12:08 PM (IST)

ਪੰਜਾਬ ’ਚ ਹੈਲਥ ਇੰਸਪੈਕਟਰ ਦੀ ਦਰਦਨਾਕ ਮੌਤ

ਰਈਆ(ਹਰਜੀਪ੍ਰੀਤ)- ਜੀ. ਟੀ. ਰੋਡ ਤੋਂ ਬੁਟਾਰੀ ਸਟੇਸ਼ਨ ਨੂੰ ਮੁੜਦੇ ਰਸਤੇ ਨੇੜੇ ਇਕ ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਪਿੰਡ ਨਿਰੰਜਨਪੁਰ ਦੇ ਸਰਪੰਚ ਜਸਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ (53), ਜੋ ਹੈਲਥ ਕੇਅਰ ਵਿਭਾਗ ’ਚ ਐੱਸ. ਆਈ. (ਇੰਸਪੈਕਟਰ) ਵਜੋਂ ਸੇਵਾ ਨਿਭਾ ਰਿਹਾ ਸੀ, ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਖਿਲਚੀਆਂ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਉਹ ਘਟਨਾ ਵਾਲੇ ਸਥਾਨ ਲਾਗੇ ਪੁੱਜਾ ਤਾਂ ਅੰਮ੍ਰਿਤਸਰ ਪਾਸਿਓਂ ਆ ਰਹੇ ਇਕ ਹੋਰ ਮੋਟਰਸਾਈਕਲ ਚਾਲਕ ਜਸਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪਿੱਛੋਂ ਉਸ ਦੇ ਮੋਟਰਸਾਈਕਲ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ: ਜਨਮਦਿਨ ਵਾਲੇ ਦਿਨ ਨੌਜਵਾਨ 'ਤੇ ਚੱਲੀ ਗੋਲੀ, ਦੋਸਤਾਂ ਨੂੰ ਦੇਣ ਚੱਲਾ ਸੀ ਪਾਰਟੀ

ਇਸ ਟੱਕਰ ਕਾਰਨ ਸੁਖਵਿੰਦਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਅਮਨਦੀਪ ਹਸਪਤਾਲ ਅੰਮ੍ਰਿਤਸਰ ’ਚ ਦਾਖਲ ਕਰਵਾਇਆ ਗਿਆ। ਉੱਥੇ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੁਲਜ਼ਮ ਆਪਣਾ ਮੋਟਰਸਾਈਕਲ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ। ਖਿਲਚੀਆਂ ਪੁਲਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਕੱਬਜ਼ੇ ’ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਚਾਲਕ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News