ਕੋਰੋਨਾ ਤੋਂ ਬਚਾਅ ਲਈ ਸਿਹਤ ਮਹਿਕਮੇ ਨੇ ਜਾਰੀ ਕੀਤੀ ਐਡਵਾਇਜ਼ਰੀ
Monday, Jul 27, 2020 - 01:44 PM (IST)
ਚੰਡੀਗੜ੍ਹ (ਸ਼ਰਮਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਵਧਦੇ ਕਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨੇ ਐਡਵਾਇਜ਼ਰੀ ਜਾਰੀ ਕਰ ਕੇ ਸੂਬੇ ਦੇ ਨਾਗਰਿਕਾਂ ਨੂੰ ਇਸ ਮਹਾਮਾਰੀ ਤੋਂ ਬਚਾਅ ਬਾਰੇ ਸਲਾਹ ਦਿੱਤੀ ਹੈ। ਮਹਿਕਮੇ ਨੇ ਨਾਗਰਿਕਾਂ ਨੂੰ ਮੋਬਾਇਲ ਫੋਨ ਦੀ ਵਰਤੋਂ ਦੇ ਸਬੰਧ 'ਚ ਸਲਾਹ ਜਾਰੀ ਕੀਤੀ ਹੈ। ਮਹਿਕਮੇ ਨੇ ਨਾਗਰਿਕਾਂ ਨੂੰ ਆਪਣੇ ਹੱਥ ਸਮੇਂ-ਸਮੇਂ 'ਤੇ ਸਾਬਣ ਨਾਲ ਧੋਣ ਅਤੇ 70 ਫ਼ੀਸਦੀ ਐਲਕੋਹਲ ਕੰਟੈਂਟ ਭਰਪੂਰ ਸੈਨੀਟਾਈਜ਼ਰ ਦੀ ਵਰਤੋ ਕਰਨ ਦੇ ਨਾਲ-ਨਾਲ ਸਲਾਹ ਦਿੱਤੀ ਗਈ ਹੈ ਕਿ ਆਪਣੇ ਮੋਬਾਇਲ ਫੋਨ ਨੂੰ ਕਿਸੇ ਸਰਫੇਸ 'ਤੇ ਰੱਖਣ ਤੋਂ ਪ੍ਰਹੇਜ ਕਰੋ। ਇਹੀ ਨਹੀਂ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਨਾ ਤਾਂ ਕਿਸੇ ਹੋਰ ਦਾ ਮੋਬਾਇਲ ਫੋਨ ਵਰਤੋ ਅਤੇ ਨਾ ਹੀ ਆਪਣਾ ਫੋਨ/ਹੈੱਡ ਸੈੱਟ ਜਾਂ ਈਅਰ ਫੋਨ ਕਿਸੇ ਹੋਰ ਨਾਲ ਸ਼ੇਅਰ ਕਰੋ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ 'ਪਲਾਜ਼ਮਾ'
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹੈੱਡ ਫੋਨ ਜਾਂ ਈਅਰ ਫੋਨ ਨੂੰ ਇਸਤੇਮਾਲ ਕਰਦੇ ਹੋ ਤਾਂ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਫੋਨ ਚਿਹਰੇ ਨਾਲ ਟੱਚ ਨਾ ਕਰੋ। ਜਿੱਥੇ ਹੈੱਡ ਫੋਨ ਜਾਂ ਈਅਰ ਫੋਨ ਦੀ ਸਹੂਲਤ ਨਾ ਹੋਵੇ ਤਾਂ ਫੋਨ 'ਤੇ ਸਪੀਕਰ ਮੋਡ ਨੂੰ ਵਰਤਣਾ ਚਾਹੀਦਾ ਹੈ। ਦਫਤਰਾਂ ਵਿਚ ਮੋਬਾਇਲ ਫੋਨ ਦੀ ਥਾਂ ਇੰਟਰਕਾਮ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਇਨ੍ਹਾਂ ਦੇ ਯੰਤਰਾਂ ਨੂੰ ਸਮੇਂ-ਸਮੇਂ 'ਤੇ ਡਿਸ ਇੰਫੈਕਟ ਕੀਤਾ ਜਾਣਾ ਚਾਹੀਦਾ ਹੈ। ਮੋਬਾਇਲ ਫੋਨਾਂ ਦੇ ਸਰਫੇਸ ਦੀ ਸਫਾਈ ਦੇ ਸਬੰਧ 'ਚ ਸਲਾਹ ਦਿੱਤੀ ਗਈ ਹੈ ਕਿ ਜੁੜੀ ਹੋਈ ਕੰਪਨੀ ਦੇ ਯੂਜ਼ਰ ਮੈਨੂਅਲ ਦੇ ਅਪਡੇਟਿਡ ਐਡੀਸ਼ਨ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਜਾ ਕਰ ਇਸ ਦਾ ਅਧਿਐਨ ਕਰ ਕੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਾਲੋ ਕਰੋ।
ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਮੁੜ ਚੁੱਕੇ ਜਾ ਸਕਦੇ ਹਨ ਸਖ਼ਤ ਕਦਮ
ਪੰਜਾਬ ਸਰਕਾਰ ਨੇ ਇਕ ਹੋਰ ਲਿਆ ਫ਼ੈਸਲਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਇਕ ਅਹਿਮ ਫ਼ੈਸਲਾ ਲਿਆ ਹੈ, ਜਿਸ ਮੁਤਾਬਕ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲੇ ਪੰਜਾਬ ਦੇ ਨਿੱਜੀ ਹਸਪਤਾਲ ਨੂੰ ਲਾਗਤ ਮੁੱਲ 'ਤੇ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਲਾਜ਼ਮਾ ਬੈਂਕ ਦੀ ਸਥਾਪਨਾ ਵਾਲੇ ਦਿਨ ਤੋਂ ਹੀ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲਾਂ ਵੱਲੋਂ ਪਲਾਜ਼ਮਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਸਰਕਾਰ ਨੇ ਵਿਚਾਰਨ ਉਪਰੰਤ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਨੂੰ ਲਾਗਤ ਮੁੱਲ, ਜੋ ਕਿ 20,000 ਰੁਪਏ ਪ੍ਰਤੀ ਯੂਨਿਟ ਹੈ, 'ਤੇ ਪਲਾਜ਼ਮਾ ਮੁਹੱਈਆ ਕਰਵਾਇਆ ਜਾਵੇਗਾ।