ਸਿਹਤ ਵਿਭਾਗ ਚੌਕਸ, 13 ਸੈਂਪਲ ਭਰੇ
Wednesday, Oct 04, 2017 - 05:37 AM (IST)
ਅੰਮ੍ਰਿਤਸਰ, (ਦਲਜੀਤ)- ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਂਦੇ ਹੀ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਪ੍ਰਧਾਨਗੀ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਸੈਂਪਲਿੰਗ ਦੌਰਾਨ 13 ਸੈਂਪਲ ਭਰੇ ਗਏ। ਇਸ ਦੌਰਾਨ 8 ਸੈਂਪਲ ਫਲਾਂ ਦੇ ਭਰੇ ਗਏ, ਜਦੋਂ ਕਿ 3 ਸੈਂਪਲ ਲੁਹਾਰਕਾ ਰੋਡ 'ਤੇ ਸਥਿਤ ਪਿੰਡ ਮੀਰਾਂਕੋਟ ਖੁਰਦ 'ਚ ਸ਼ਿਵ ਕ੍ਰਿਪਾ ਐਗਰੋ ਫੂਡ ਫੈਕਟਰੀ ਤੋਂ ਭਰੇ ਗਏ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਇਸ ਫੈਕਟਰੀ ਦੇ ਮਾਲਕ ਰਿਫਾਇੰਡ ਅਤੇ ਹੋਰ ਤੇਲਾਂ ਨੂੰ ਗੁਜਰਾਤ ਤੋਂ ਮੰਗਵਾਉਂਦੇ ਹਨ ਅਤੇ ਇਨ੍ਹਾਂ ਤੇਲਾਂ ਨੂੰ ਰੀ-ਪੈਕ ਕਰ ਕੇ ਬਾਜ਼ਾਰ ਵਿਚ ਭੇਜਦੇ ਹਨ। ਟੀਮ ਨੂੰ ਫੈਕਟਰੀ 'ਚ ਸਫਾਈ ਵਿਵਸਥਾ ਦਿਖਾਈ ਨਹੀਂ ਦਿੱਤੀ। ਇਸ ਦੇ ਲਈ ਉਨ੍ਹਾਂ ਨੇ ਫੈਕਟਰੀ ਮਾਲਕ ਨੂੰ 2 ਹਫ਼ਤੇ ਵਿਚ ਠੀਕ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟੀਮ ਨੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਪਨੀਰ, ਦਹੀਂ ਤੇ ਦੁੱਧ ਦੇ ਸੈਂਪਲ ਵੀ ਭਰੇ।
