ਸਿਹਤ ਵਿਭਾਗ ਦੀ ਟੀਮ ਨੇ ਕੀਤੀ ਡਰਾਈ ਡੇਅ ’ਤੇ ਚੈਕਿੰਗ

Sunday, Jul 22, 2018 - 08:04 AM (IST)

ਸਿਹਤ ਵਿਭਾਗ ਦੀ ਟੀਮ  ਨੇ ਕੀਤੀ ਡਰਾਈ ਡੇਅ  ’ਤੇ ਚੈਕਿੰਗ

 ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ, ਸ਼ੈਰੀ, ਕੁਲਦੀਪ, ਪਰਮਜੀਤ)–ਮਲੇਰੀਆ/ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡਰਾਈ ਡੇਅ ਮਨਾਇਆ ਗਿਆ ਤੇ ਲੋਕਾਂ ਨੂੰ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣ ਸਬੰਧੀ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਚੈਕਿੰਗ ਕੀਤੀ ਗਈ।®ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰੀ ਗੇਟ, ਸੂਜੀ ਬਾਜ਼ਾਰ, ਹਾਊਸਿੰਗ ਬੋਰਡ ਕਾਲੋਨੀ, ਵਾਲਮੀਕਿ ਚੌਕ, ਆਜ਼ਾਦ ਨਗਰ, ਚੂਹੀ ਚੌਕ, ਕੇਂਦਰੀ ਜੇਲ ਆਦਿ ਥਾਵਾਂ ’ਤੇ ਟੀਮਾਂ ਵੱਲੋਂ ਕੂਲਰਾਂ, ਪਾਣੀ ਦੀਆਂ ਬਾਲਟੀਆਂ ਸਮੇਤ ਹੋਰ ਥਾਵਾਂ, ਜਿਨ੍ਹਾਂ ਵਿਚ ਪਾਣੀ ਖਡ਼੍ਹਾ ਰਹਿੰਦਾ ਹੈ, ਦੀ ਸਫਾਈ ਕਰਵਾਈ ਗਈ। ਇਸੇ ਤਰ੍ਹਾਂ ਹੀ ਗੁਰੂਹਰਸਹਾਏ ਦੀ ਮੰਡੀ ਅਤੇ ਵੱਖ-ਵੱਖ ਪਿੰਡਾਂ ਝੋਕ ਟਹਿਲ ਸਿੰਘ ਵਾਲਾ, ਬੁਰਜ ਮੱਖਣ ਸਿੰਘ ਵਾਲਾ ਵਿਖੇ ਵੀ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ ਤੇ ਕਬਾਡ਼ ਦੀਆਂ ਦੁਕਾਨਾਂ ਵਾਲਿਆਂ ਨੂੰ ਵੀ ਕਬਾਡ਼ ਦੇ ਸਾਮਾਨ ਵਿਚ ਪਾਣੀ ਨਾ ਖਡ਼੍ਹਾ ਹੋਣ ਦੀ ਹਦਾਇਤ ਕੀਤੀ। ਵਿਭਾਗ ਦੀ ਟੀਮ ਨੇ ਲੋਕਾਂ ਨੂੰ ਸਰੀਰ ਨੂੰ ਪੂਰਾ ਢਕਣ ਵਾਲੇ ਕੱਪਡ਼ੇ ਹੀ ਪਹਿਨਣ, ਆਪਣੇ ਘਰ ਅਤੇ ਦਫਤਰ ਦੇ ਕੂਲਰਾਂ, ਫਰਿੱਜਾਂ ਦੀਆਂ ਟਰੇਅਾਂ ਦੀ ਸਫਾਈ ਕਰਨ ਅਤੇ ਡਰਾਈ ਡੇਅ ਨੂੰ ਆਪਣੇ ਘਰਾਂ ਵਿਚ ਵੀ ਮਨਾਉਣ ਲਈ  ਕਿਹਾ ਤੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਅਤੇ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਬਚਣ ਲਈ ਪਿੰਡ ਝੋਕ ਟਹਿਲ ਸਿੰਘ ਵਿਖੇ ਛੱਪਡ਼ਾਂ ’ਚ ਗੰਬੂਜੀਆ ਮੱਛੀਆਂ ਵੀ ਛੱਡੀਆਂ ਗਈਆਂ।


Related News