34 ਏ. ਐੱਸ. ਆਈ, ਐੱਸ. ਆਈ. ਤੇ 46 ਹੈੱਡ ਕਾਂਸਟੇਬਲਾਂ ਨੂੰ ਮਿਲੀ ਤਰੱਕੀ
Saturday, Jun 29, 2019 - 04:26 PM (IST)

ਚੰਡੀਗੜ੍ਹ (ਸੰਦੀਪ) : ਪੁਲਸ ਮੁਲਾਜ਼ਮਾਂ ਵਲੋਂ ਪ੍ਰਮੋਸ਼ਨ ਲਈ ਕੀਤੇ ਜਾ ਰਹੇ ਇੰਤਜ਼ਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਸ ਵਿਭਾਗ ਵਲੋਂ ਪ੍ਰਮੋਸ਼ਨ ਲਿਸਟ ਜਾਰੀ ਕਰ ਦਿੱਤੀ ਗਈ। 34 ਏ. ਐੱਸ. ਆਈ. ਨੂੰ ਐੱਸ. ਆਈ. ਬਣਾ ਦਿੱਤਾ ਗਿਆ ਹੈ, ਜਦੋਂ ਕਿ 46 ਹੈੱਡ ਕਾਂਸਟੇਬਲਾਂ ਨੂੰ ਏ. ਐੱਸ. ਆਈ. ਪ੍ਰਮੋਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 9 ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ 'ਤੇ ਰਿਟਾਇਰ ਕੀਤਾ ਗਿਆ ਹੈ। ਪੁਲਸ ਲਾਈਨ 'ਚ ਆਯੋਜਿਤ ਕੀਤੇ ਗਏ ਵਿਦਾਈ ਸਮਾਰੋਹ ਦੌਰਾਨ ਡੀ. ਜੀ. ਪੀ. ਸੰਜੇ ਬੈਨੀਵਾਲ ਨੇ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।