ਐਕਟਿਵਾ ਨੂੰ ਬਚਾਉਂਦਿਆਂ ਹਰਿਆਣਾ ਰੋਡਵੇਜ਼ ਦੀ ਬੱਸ ਪਲਟੀ
05/28/2023 1:42:10 AM

ਜ਼ੀਰਕਪੁਰ (ਮੇਸ਼ੀ) : ਅੱਜ ਸ਼ਾਮ ਸਮੇਂ ਚੰਡੀਗੜ੍ਹ-ਜ਼ੀਰਕਪੁਰ ਫਲਾਈਓਵਰ ਨਜ਼ਦੀਕ ਇਕ ਬੱਸ ਦੇ ਪਲਟਣ ਕਾਰਨ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ ਤਾਂ ਅਚਾਨਕ ਗ਼ਲਤ ਸਾਈਡ ਵੱਲੋਂ ਇਕ ਐਕਟਿਵਾ ਆ ਰਹੀ ਸੀ ਤਾਂ ਉਸ ਦਾ ਬਚਾਅ ਕਰਦੀ ਹੋਈ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਮੌਕੇ ਬੱਸ ਦੇ ਕੰਡਕਟਰ ਰਾਮ ਦਿਆਲ ਨੇ ਦੱਸਿਆ ਕਿ ਬੱਸ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ ਤਾਂ ਅਚਾਨਕ ਹੀ ਇਕ ਗ਼ਲਤ ਸਾਈਡ ਤੋਂ ਆਈ ਐਕਟਿਵਾ ਨੇ ਸੰਤੁਲਨ ਵਿਗਾੜ ਦਿੱਤਾ, ਜਿਸ ਕਰਕੇ ਬੱਸ ਖੰਭੇ ਨਾਲ ਟਕਰਾਉਂਦੀ ਹੋਈ ਪਲਟ ਗਈ।
ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਿਸ ਦੌਰਾਨ ਕੁਝ ਮਰਦ ਸਵਾਰੀਆਂ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਗਈਆਂ, ਬੱਸ ’ਚ ਜ਼ਿਆਦਾਤਰ ਔਰਤ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਚੰਡੀਗੜ੍ਹ-ਅੰਬਾਲਾ ਰੋਡ ’ਤੇ ਇਸੇ ਦੌਰਾਨ ਟਰੈਫਿਕ ਦਾ ਵੱਡਾ ਜਾਮ ਲੱਗ ਗਿਆ, ਜਿਸ ਨੂੰ ਕੰਟਰੋਲ ਕਰਨ ਲਈ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਮ ਖੁੱਲ੍ਹਵਾ ਕੇ ਆਵਾਜਾਈ ਨੂੰ ਦਰੁੱਸਤ ਕੀਤਾ।
ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼