SYL ਸਮੇਤ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਇਕਮੁੱਠ ਹੋਈਆਂ ਹਰਿਆਣਾ ਦੀਆਂ ਸਿਆਸੀ ਪਾਰਟੀਆਂ

04/06/2022 3:57:42 PM

ਚੰਡੀਗੜ੍ਹ (ਬਾਂਸਲ/ਪਾਂਡੇ) : ਹਰਿਆਣਾ ਅਤੇ ਪੰਜਾਬ ਵਿਚਾਲੇ ਸਾਲਾਂ ਤੋਂ ਚੱਲ ਰਹੇ ਵੱਖ-ਵੱਖ ਮੁੱਦਿਆਂ ’ਤੇ ਹੁਣ ਸਿਆਸੀ ਲੜਾਈ ਇਕ ਵਾਰ ਫਿਰ ਵਿਧਾਨ ਸਭਾ ਤੱਕ ਪਹੁੰਚ ਗਈ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ਚੰਡੀਗੜ੍ਹ ਨੂੰ ਲੈ ਕੇ ਪਾਸ ਕੀਤੇ ਗਏ ਮਤੇ ਦੇ ਖਿਲਾਫ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੇ ਆਪਣੀ ਆਵਾਜ਼ ਬੁਲੰਦ ਕਰ ਦਿੱਤੀ ਹੈ। ਹਰਿਆਣਾ ਵਿਧਾਨ ਸਭਾ ’ਚ ਚੰਡੀਗੜ੍ਹ, ਐੱਸ. ਵਾਈ. ਐੱਲ., ਹਿੰਦੀ ਭਾਸ਼ੀ ਖੇਤਰ ਅਤੇ ਹੋਰ ਮੁੱਦਿਆਂ ’ਤੇ ਸਰਬਸੰਮਤੀ ਨਾਲ ਸੰਕਲਪ ਮਤਾ ਪਾਸ ਕੀਤਾ ਗਿਆ। ਇਹ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ, ਉੱਥੇ ਹੀ ਪੰਜਾਬ ਤੋਂ ਆਪਣਾ ਹੱਕ ਲੈਣ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਸੁਝਾਅ ਰੱਖਿਆ ਹੈ। ਇਸ ਮਤੇ ’ਤੇ ਚਰਚਾ ਦੌਰਾਨ ਐੱਸ. ਵਾਈ. ਐੱਲ. ਉਸਾਰੀ ਦੇ ਮੁੱਦੇ ’ਤੇ ਸਾਬਕਾ ਮੁੱਖ ਮੰਤਰੀਆਂ ਦੇਵੀ ਲਾਲ, ਬੰਸੀ ਲਾਲ ਅਤੇ ਭਜਨ ਲਾਲ ਨੂੰ ਸਿਹਰਾ ਦੇਣ ਦੇ ਕਸੀਦੇ ਪੜ੍ਹੇ ਗਏ। ਸਦਨ ’ਚ ਚੰਡੀਗੜ੍ਹ ’ਚ ਪ੍ਰਸ਼ਾਸਕ ਰੋਟੇਸ਼ਨ ਦੇ ਆਧਾਰ ’ਤੇ ਨਿਯੁਕਤ ਹੋਣ, ਹਾਈ ਕੋਰਟ ’ਚ ਹਰਿਆਣਾ ਦੀ ਅਨਦੇਖੀ, ਪੰਜਾਬ ਯੂਨੀਵਰਸਿਟੀ ’ਚ ਹਰਿਆਣਾ ਦਾ ਹਿੱਸਾ ਵਰਗੇ ਮੁੱਦੇ ਵੀ ਉੱਠੇ।

ਇਹ ਵੀ ਪੜ੍ਹੋ : 12 ਘੰਟਿਆਂ ’ਚ ਪਟਿਆਲਾ ’ਚ ਦੂਜਾ ਕਤਲ,  18 ਸਾਲਾ ਮੁੰਡੇ ਨੂੰ ਸ਼ਰੇਆਮ ਉਤਾਰਿਆ ਮੌਤ ਦੇ ਘਾਟ

ਇਨ੍ਹਾਂ ਮੁੱਦਿਆਂ ’ਤੇ ਰਿਹਾ ਫੋਕਸ
ਵਿਧਾਨ ਸਭਾ ’ਚ ਪਾਸ ਕੀਤੇ ਗਏ ਸੰਕਲਪ ਪੱਤਰ ’ਚ ਪੰਜਾਬ ਨਾਲ ਜੁਡ਼ੇ ਸਾਰੇ ਅਹਿਮ ਮੁੱਦਿਆਂ ’ਤੇ ਫੋਕਸ ਰੱਖਿਆ ਗਿਆ ਹੈ। ਸਤੁਲਜ-ਯਮੁਨਾ ਸੰਪਰਕ ਨਹਿਰ ਦੀ ਉਸਾਰੀ ਨਾਲ ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀ ’ਚ ਹਿੱਸਾ ਲੈਣ ਦਾ ਹਰਿਆਣਾ ਦਾ ਅਧਿਕਾਰ ਇਤਿਹਾਸਕ, ਕਾਨੂੰਨੀ, ਨਿਆਇਕ ਅਤੇ ਸੰਵਿਧਾਨਕ ਤੌਰ ’ਤੇ ਬਹੁਤ ਸਮੇਂ ਤੋਂ ਬਣਿਆ ਹੈ। ਹਿੰਦੀ ਭਾਸ਼ੀ ਪਿੰਡਾਂ ਨੂੰ ਪੰਜਾਬ ਤੋਂ ਹਰਿਆਣਾ ਨੂੰ ਦੇਣ ਦਾ ਕੰਮ ਵੀ ਪੂਰਾ ਨਹੀਂ ਹੋ ਸਕਿਆ ਹੈ। ਇਹ ਸਦਨ 1 ਅਪ੍ਰੈਲ, 2022 ਨੂੰ ਪੰਜਾਬ ’ਚ ਪਾਸ ਮਤੇ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਾ ਹੈ, ਜਿਸ ’ਚ ਸਿਫਾਰਿਸ਼ ਕੀਤੀ ਗਈ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੇ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇ। ਇਹ ਹਰਿਆਣਾ ਦੇ ਲੋਕਾਂ ਨੂੰ ਮੰਨਣਯੋਗ ਨਹੀਂ ਹੈ। ਹਰਿਆਣਾ ਨੇ ਰਾਜਧਾਨੀ ਖੇਤਰ ਚੰਡੀਗੜ੍ਹ ’ਤੇ ਆਪਣਾ ਅਧਿਕਾਰ ਲਗਾਤਾਰ ਬਰਕਰਾਰ ਰੱਖਿਆ ਹੈ। ਇਹ ਸਦਨ ਕੇਂਦਰ ਸਰਕਾਰ ਨੂੰ ਸੁਚੇਤ ਵੀ ਕਰਦਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਮਾ ’ਚ ਐੱਸ. ਵਾਈ. ਐੱਲ. ਨਹਿਰ ਦੀ ਉਸਾਰੀ ਲਈ ਉਚਿਤ ਉਪਰਾਲੇ ਕਰੇ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ’ਚ ਸੇਵਾ ਕਰਨ ਲਈ ਹਰਿਆਣਾ ਦੇ ਅਧਿਕਾਰੀਆਂ ਲਈ ਨਿਰਧਾਰਤ ਅਨੁਪਾਤ ਨੂੰ ਉਸੇ ਅਨੁਪਾਤ ’ਚ ਰੱਖਿਆ ਜਾਵੇ ਜਦੋਂ ਪੰਜਾਬ ਦੇ ਮੁੜਗਠਨ ਦੀ ਪਰਿਕਲਪਨਾ ਕੀਤੀ ਗਈ ਸੀ।

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਲੁਧਿਆਣਾ ਪੁਲਸ ਨੂੰ ਪਿਆ ਵਖ਼ਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News