ਬਠਿੰਡਾ ਸੀਟ ਫਿਰ ਅਕਾਲੀ ਦਲ ਦੀ ਝੋਲੀ ''ਚ, ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜੇਤੂ ਕਰਾਰ

Tuesday, Jun 04, 2024 - 07:45 PM (IST)

ਬਠਿੰਡਾ ਸੀਟ ਫਿਰ ਅਕਾਲੀ ਦਲ ਦੀ ਝੋਲੀ ''ਚ, ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜੇਤੂ ਕਰਾਰ

ਬਠਿੰਡਾ : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜਿੱਤ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 49656 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੂੰ ਕੁੱਲ 376558 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ 326902 ਵੋਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 202011 ਵੋਟਾਂ ਮਿਲੀਆਂ ਹਨ ਅਤੇ ਉਹ ਤੀਜੇ ਸਥਾਨ 'ਤੇ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਪਰਮਪਾਲ ਕੌਰ ਸਿੱਧੂ ਨੂੰ 110762 ਵੋਟਾਂ ਨਾਲ ਚੌਥਾ ਨੰਬਰ ਮਿਲਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਅੰਮ੍ਰਿਤਸਰ ਦੇ ਲੱਖਾ ਸਿਧਾਣਾ ਨੇ 84684 ਵੋਟਾਂ ਹਾਸਲ ਕੀਤੀਆਂ ਹਨ ਅਤੇ ਉਹ ਪੰਜਵੇਂ ਨੰਬਰ 'ਤੇ ਰਹੇ ਹਨ।

ਹੌਟ ਸੀਟ ਦੀ ਸੂਚੀ 'ਚ ਸ਼ੁਮਾਰ ਹੈ ਬਠਿੰਡਾ ਸੀਟ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਬਠਿੰਡਾ ਹੌਟ ਸੀਟ ਦੀ ਸੂਚੀ 'ਚ ਸ਼ੁਮਾਰ ਹੈ। ਇਸ ਦਾ ਕਾਰਨ ਹੈ ਕਿ ਸਿਆਸਤ 'ਚ ਵੱਡਾ ਰਸੂਖ਼ ਰੱਖਣ ਵਾਲੇ ਬਾਦਲ ਪਰਿਵਾਰ ਦੇ ਸਾਰੇ ਜੀਅ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਗਏ ਸਨ। ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਲੋਕ ਸਭਾ ਚੋਣ ਨਾ ਲੜਣ ਦਾ ਫ਼ੈਸਲਾ ਲਿਆ ਗਿਆ ਸੀ। ਇਸ ਲਈ ਹਰਸਿਮਰਤ ਕੌਰ ਬਾਦਲ ਦੇ ਮੋਢਿਆਂ 'ਤੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ 'ਤੇ ਜਿਊਂਦਾ ਰੱਖਣ ਦੀ ਵੱਡੀ ਜ਼ਿੰਮੇਵਾਰੀ ਪਾਈ ਗਈ ਸੀ ਅਤੇ ਇਹ ਜ਼ਿੰਮੇਵਾਰੀ ਨਿਭਾ ਕੇ ਹਰਸਿਮਰਤ ਬਾਦਲ ਨੇ ਇਕ ਵਾਰ ਫਿਰ ਬਠਿੰਡਾ ਸੀਟ ਅਕਾਲੀ ਦਲ ਦੀ ਝੋਲੀ ਪਾ ਦਿੱਤੀ ਹੈ। 
ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 51458 ਵੋਟਾਂ ਨਾਲ ਅੱਗੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 371333
ਗੁਰਮੀਤ ਸਿੰਘ ਖੁੱਡੀਆਂ (ਆਪ) 319875
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 198625
ਪਰਮਪਾਲ ਕੌਰ ਸਿੱਧੂ (ਭਾਜਪਾ) 109466
ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 51953 ਵੋਟਾਂ ਨਾਲ ਅੱਗੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 355283
ਗੁਰਮੀਤ ਸਿੰਘ ਖੁੱਡੀਆਂ (ਆਪ) 303330
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 188654
ਪਰਮਪਾਲ ਕੌਰ ਸਿੱਧੂ (ਭਾਜਪਾ) 103220
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੀ ਲੀਡ 50 ਹਜ਼ਾਰ ਤੋਂ ਪਾਰ

PunjabKesari
ਬਠਿੰਡਾ 'ਚ ਹਰਸਿਮਰਤ ਬਾਦਲ ਨੇ ਪਾਰ ਕੀਤਾ 276267 ਦਾ ਅੰਕੜਾ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ ) 276267
ਗੁਰਮੀਤ ਸਿੰਘ ਖੁੱਡੀਆਂ (ਆਪ) 233896
ਜੀਤ ਮਹਿੰਦਰ ਸਿੰਘ (ਕਾਂਗਰਸ) 146003
ਪਰਮਪਾਲ ਕੌਰ ਸਿੱਧੂ (ਭਾਜਪਾ) 81918
ਲੱਖਾ ਸਿਧਾਣਾ (ਅਕਾਲੀ ਦਲ ਅ) 61228

PunjabKesari
ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 40410 ਵੋਟਾਂ ਨਾਲ ਅੱਗੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ ) 247160
ਗੁਰਮੀਤ ਸਿੰਘ ਖੁੱਡੀਆਂ (ਆਪ) 206750
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 127436
ਪਰਮਪਾਲ ਕੌਰ ਸਿੱਧੂ (ਭਾਜਪਾ) 68577

PunjabKesari
ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 26097 ਵੋਟਾਂ ਨਾਲ ਅੱਗੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 188670
ਗੁਰਮੀਤ ਸਿੰਘ ਖੁੱਡੀਆਂ (ਆਪ) 162573
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 94762
ਪਰਮਪਾਲ ਕੌਰ ਸਿੱਧੂ (ਭਾਜਪਾ) 53187

PunjabKesari
ਹੁਣ ਤੱਕ ਦੇ ਰੁਝਾਨ
ਹਰਸਿਮਰਤ ਬਾਦਲ ਨੇ 113655 ਵੋਟਾਂ ਨਾਲ
ਬਠਿੰਡਾ 'ਚ ਹੁਣ ਤੱਕ ਦੇ ਰੁਝਾਨ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 113655
ਗੁਰਮੀਤ ਸਿੰਘ ਖੁੱਡੀਆਂ (ਆਪ) 100109
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 54955
ਪਰਮਪਾਲ ਕੌਰ ਸਿੱਧੂ (ਭਾਜਪਾ) 33184
ਪੰਜਵੇਂ ਰਾਊਂਡ ਤੋਂ ਬਾਅਦ ਦੇ ਅੰਕੜੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 62808
ਗੁਰਮੀਤ ਸਿੰਘ ਖੁੱਡੀਆਂ (ਆਪ) 58810
ਜੀਤ ਮਹਿੰਦਰ ਸਿੰਘ (ਕਾਂਗਰਸ) 30476
ਪਰਮਪਾਲ ਕੌਰ ਸਿੱਧੂ (ਭਾਜਪਾ) 18260

ਪਹਿਲਾ ਰਾਊਂਡ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 35886
ਗੁਰਮੀਤ ਸਿੰਘ ਖੁੱਡੀਆਂ (ਆਪ) 35805
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 17728
ਪਰਮਪਾਲ ਸਿੰਘ ਸਿੱਧੂ (ਭਾਜਪਾ) 10205
ਲੱਖਾ ਸਿਧਾਣਾ 9185

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਖ਼ਤ ਸੁਰੱਖਿਆ ਹੇਠ EVMs, 900 ਸੁਰੱਖਿਆ ਕਰਮੀ ਤਾਇਨਾਤ, ਭਲਕੇ 8 ਵਜੇ ਹੋਵੇਗੀ ਗਿਣਤੀ
ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ ਬਠਿੰਡਾ ਸੀਟ
ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ 'ਚ ਮੁਕਤਸਰ ਜ਼ਿਲ੍ਹੇ ਤੋਂ ਇਕ ਵਿਧਾਨ ਸਭਾ ਹਲਕਾ- ਲੰਬੀ, 5 ਵਿਧਾਨ ਸਭਾ ਹਲਕੇ ਬਠਿੰਡਾ ਅਤੇ 3 ਮਾਨਸਾ ਜ਼ਿਲ੍ਹੇ ਵਿਚ ਪੈਂਦੇ ਹਨ। ਇਨ੍ਹਾਂ ਸਾਰੇ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਹਨ। ਬਠਿੰਡਾ ਸੀਟ 'ਤੇ ਇਸ ਵਾਰ ਕੁੱਲ 18 ਉਮੀਦਵਾਰ ਮੈਦਾਨ 'ਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕੌਣ ਬਾਜ਼ੀ ਮਾਰਦਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਵੋਟਾਂ ਦੀ ਗਿਣਤੀ ਸ਼ੁਰੂ, ਚੰਨੀ, ਰਿੰਕੂ, ਕੇਪੀ ਤੇ ਪਵਨ ਟੀਨੂੰ ਸਣੇ ਬਲਵਿੰਦਰ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਖੁੱਡੀਆਂ ਨਾਲ ਹੋਵੇਗੀ ਟੱਕਰ
ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਫਸਵਾਂ ਮੁਕਾਬਲਾ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਨੇ ਲੰਬੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਖੁੱਡੀਆਂ ਨੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦੇ ਆਖ਼ਰੀ ਪੜਾਅ ’ਚ ਹਾਰ ਦਾ ਮੂੰਹ ਦਿਖਾਇਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਖੁੱਡੀਆਂ ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਵੀ ਸ਼ਿਕਸਤ ਦਿੰਦੇ ਹਨ ਜਾਂ ਹਰਸਿਮਰਤ ਆਪਣੇ ਸਹੁਰੇ ਦੀ ਹਾਰ ਦਾ ਹਿਸਾਬ ਬਰਾਬਰ ਕਰਨ ਵਿਚ ਸਫ਼ਲ ਰਹੇਗੀ। ਇਸ ਤੋਂ ਇਲਾਵਾ ਇੱਥੋਂ ਕਾਂਗਰਸ ਦੇ ਜੀਤ ਮਹਿੰਦਰ ਸਿੰਘ, ਭਾਜਪਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਬੀ. ਐੱਸ. ਪੀ. ਤੋਂ ਨਿੱਕਾ ਸਿੰਘ ਚੋਣ ਮੈਦਾਨ 'ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News