ਮਜੀਠੀਆ ਨਾਲ ਜੇਲ੍ਹ ''ਚ ਮੁਲਾਕਾਤ ਮਗਰੋਂ ਬੋਲੇ ਹਰਸਿਮਰਤ ਬਾਦਲ, ''ਬਿਕਰਮ ਚੜ੍ਹਦੀ ਕਲਾ ''ਚ''

Thursday, Jun 09, 2022 - 04:35 PM (IST)

ਮਜੀਠੀਆ ਨਾਲ ਜੇਲ੍ਹ ''ਚ ਮੁਲਾਕਾਤ ਮਗਰੋਂ ਬੋਲੇ ਹਰਸਿਮਰਤ ਬਾਦਲ, ''ਬਿਕਰਮ ਚੜ੍ਹਦੀ ਕਲਾ ''ਚ''

ਪਟਿਆਲਾ (ਵੈੱਬ ਡੈਸਕ, ਬਲਜਿੰਦਰ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀਰਵਾਰ ਨੂੰ ਆਪਣੇ ਭਰਾ ਬਿਕਰਮ ਮਜੀਠੀਆ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਤਾਂ ਕੋਈ ਬੀਮਾਰੀ ਵੀ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਏ. ਸੀ. ਵਾਲੇ ਕਮਰੇ 'ਚ ਰੱਖਿਆ ਗਿਆ ਪਰ ਉਨ੍ਹਾਂ ਦੇ ਭਰਾ ਨੂੰ ਤਸ਼ੱਦਦ ਕਰਕੇ ਸੈੱਲ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਕਰਨਗੇ ਇਕ ਹੋਰ ਧਮਾਕਾ, ਨਾਜਾਇਜ਼ ਕਬਜੇ ਕਰਨ ਵਾਲੇ ਵੱਡੇ ਆਗੂਆਂ ਬਾਰੇ ਖ਼ੁਲਾਸਾ ਹੋਣ ਦੇ ਆਸਾਰ

ਹਰਸਿਮਰਤ ਬਾਦਲ ਨੇ ਕਿਹਾ ਕਿ ਬਿਕਰਮ ਮਜੀਠੀਆ ਚੜ੍ਹਦੀ ਕਲਾ 'ਚ ਹਨ ਅਤੇ ਬੇਹੱਦ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਰਮਾਤਮਾ ਅਤੇ ਅਦਾਲਤ 'ਤੇ ਪੂਰੇ ਭਰੋਸਾ ਹੈ। ਉਨ੍ਹਾਂ ਕਿਹਾ ਇਕ ਦਿਨ ਇਸ ਦੀ ਹਕੀਕਤ ਵੀ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਅੱਧੀ ਰਾਤ ਤੱਕ ਖੁੱਲ੍ਹੇ ਰਹਿਣਗੇ ਸ਼ਰਾਬ ਦੇ 'ਠੇਕੇ'

ਉਨ੍ਹਾਂ ਕਿਹਾ ਕਿ ਅਦਾਲਤ ਨੇ ਬਿਕਰਮ ਮਜੀਠੀਆ ਸਬੰਧੀ ਫ਼ੈਸਲਾ ਸੁਰੱਖਿਅਤ ਰੱਖਿਆ ਹੋਇਆ ਹੈ ਅਤੇ ਜਦੋਂ ਵੀ ਅਦਾਲਤ ਫ਼ੈਸਲਾ ਸੁਣਾਵੇਗੀ, ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਇਨਸਾਫ਼ ਮਿਲੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News