ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ, US ਅੱਗੇ ਟਰੱਕ ਡਰਾਈਵਰਾਂ ਦਾ ਮੁੱਦਾ ਚੁੱਕਣ ਦੀ ਕੀਤੀ ਅਪੀਲ
Sunday, Aug 24, 2025 - 09:42 AM (IST)

ਚੰਡੀਗੜ੍ਹ (ਅੰਕੁਰ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ’ਚ ਇਕ ਪੰਜਾਬੀ ਟਰੱਕ ਡਰਾਈਵਰ ਕਾਰਨ ਹੋਏ ਹਾਦਸੇ ਕਾਰਨ ਸਾਰੇ ਟਰੱਕ ਡਰਾਈਵਰਾਂ ਦਾ ਵਰਕ ਪਰਮਿਟ ਰੱਦ ਕੀਤੇ ਜਾਣ ਦਾ ਮਾਮਲਾ ਅਮਰੀਕਾ ਕੋਲ ਉਠਾਉਣ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਪੰਜਾਬੀ ਪਰਿਵਾਰਾਂ ’ਤੇ ਬਹੁਤ ਡੂੰਘਾ ਅਸਰ ਪਵੇਗਾ, ਜੋ ਕਿ ਅਮਰੀਕਾ ਵਿਚ ਟਰੱਕ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਹਨ।
ਬਠਿੰਡਾ ਤੋਂ ਸੰਸਦ ਮੈਂਬਰ, ਜਿਨ੍ਹਾਂ ਨੇ ਇਸ ਮਾਮਲੇ ’ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਨੇ ਕਿਹਾ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਮਾਮਲੇ ’ਚ ਸਰਕਾਰ ਦੇ ਫੈਸਲੇ ਕਾਰਨ ਟਰੱਕ ਇੰਡਸਟਰੀ ’ਚ ਕੰਮ ਕਰਦੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ। ਪੰਜਾਬੀ ਅਤੇ ਸਿੱਖ ਡਰਾਈਵਰ ਅਮਰੀਕਾ ਦੀ ਟਰੱਕ ਇੰਡਸਟਰੀ ਦਾ 20 ਫੀਸਦੀ ਹਿੱਸਾ ਬਣਦੇ ਹਨ ਤੇ 1.5 ਲੱਖ ਸਿੱਖ ਡਰਾਈਵਰ ਅਮਰੀਕਾ ’ਚ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸਮੂਹਿਕ ਤੌਰ ’ਤੇ ਕੀਤੀ ਗਈ ਕੋਈ ਵੀ ਕਾਰਵਾਈ ਟਰੱਕ ਚਲਾਉਣ ਵਾਲੇ ਪਰਿਵਾਰਾਂ ’ਤੇ ਮਾਰੂ ਅਸਰ ਪਾਵੇਗੀ ਅਤੇ ਇਹ ਵਿਤਕਰੇ ਭਰਪੂਰ ਹੋਵੇਗੀ ਕਿਉਂਕਿ ਅਸਲੀਅਤ ਇਹ ਹੈ ਕਿ ਪੰਜਾਬੀਆਂ ਨੇ ਹੀ ਦਹਾਕਿਆਂ ਤੋਂ ਅਮਰੀਕਾ ’ਚ ਟਰੱਕ ਸਪਲਾਈ ਤੇ ਟਰੱਕ ਨੈੱਟਵਰਕ ਵਿਚ ਅਹਿਮ ਭੂਮਿਕਾ ਨਿਭਾਈ ਹੈ।
Today I appealed to @DrSJaishankar to take up the issue of freezing the work visas of all foreign truck drivers following a fatal crash involving a Punjabi trucker with the US govt. Also urged the external affairs minister to take steps to allay the fears of Punjabis that those… pic.twitter.com/9SzRw61a31
— Harsimrat Kaur Badal (@HarsimratBadal_) August 23, 2025
ਉਨ੍ਹਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਤੌਖਲਿਆਂ ਨੂੰ ਦੂਰ ਕਰਨ ਵਾਸਤੇ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਹਰਜਿੰਦਰ ਸਿੰਘ, ਜਿਸ ਨੂੰ ਇਸ ਹਾਦਸੇ ’ਚ ਗ੍ਰਿਫ਼ਤਾਰ ਕੀਤਾ ਗਿਆ, ਨੂੰ ਕੌਂਸਲਰ ਪਹੁੰਚ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਕੇਸ ਦੀ ਸਹੀ ਪੈਰਵੀ ਕਰ ਸਕੇ।
ਇਹ ਵੀ ਪੜ੍ਹੋੋ- 'ਸੋਸ਼ਲ ਮੀਡੀਆ ਤੋਂ ਦੂਰ ਰਹਿਣ ਭਾਰਤੀ ਵਿਦਿਆਰਥੀ...!' ਧੜਾਧੜ ਰੱਦ ਹੋ ਰਹੇ US Visas ਵਿਚਾਲੇ ਮਾਹਿਰਾਂ ਦੀ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e