ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਾਂਝੀ ਕੀਤੀ ਭਾਵੁਕ ਪੋਸਟ

Sunday, Jun 18, 2023 - 12:26 PM (IST)

ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਾਂਝੀ ਕੀਤੀ ਭਾਵੁਕ ਪੋਸਟ

ਜਲੰਧਰ (ਵੈੱਬ ਡੈਸਕ)- ਅੱਜ ਪੂਰੇ ਦੇਸ਼ ਭਰ ਵਿਚ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ। ਪਿਤਾ ਦਿਵਸ ਮੌਕੇ ਹਰ ਕੋਈ ਆਪਣੇ-ਆਪਣੇ ਪਿਤਾ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਹੈ। ਅੱਜ ਪਿਤਾ ਦਿਵਸ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਸਹੁਰਾ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਪੋਸਟ ਸਾਂਝੀ ਕਰ ਲਿਖਿਆ, ''ਮਾਂ ਜਿੱਥੇ ਬੱਚੇ ਨੂੰ ਜਨਮ ਦਿੰਦੀ ਹੈ ਉੱਥੇ ਕਿਸੇ ਬੱਚੇ ਦੀ ਜ਼ਿੰਦਗੀ ਨੂੰ ਨਿਖਾਰਨ ਅਤੇ ਸਹੀ ਦਿਸ਼ਾ ਦੇਣ ਵਿੱਚ ਪਿਤਾ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਮੇਰੇ ਜੀਵਨ ਦੇ ਮੁੱਢਲੇ ਵਰ੍ਹਿਆਂ ਵਿੱਚ ਮੇਰੇ ਪੇਕੇ ਘਰ ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਗੁਰਬਾਣੀ ਨਾਲ ਜੋੜ ਕੇ ਗੁਰਮਤਿ ਮੁਤਾਬਕ ਜੀਵਨ ਜਿਊਣਾ ਸਿਖਾਇਆ ਅਤੇ ਸਹੁਰੇ ਘਰ ਵਿੱਚ ਆ ਕੇ ਮੈਨੂੰ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਲੋਕ ਸੇਵਾ ਦੇ ਰਾਹ 'ਤੇ ਤੁਰਨ ਦੀ ਪ੍ਰੇਰਣਾ ਦਿੱਤੀ।'' 

ਜਲੰਧਰ ਦੇ ਨਾਲ ਹੈ ਡੀ. ਸੀ. ਵਿਸ਼ੇਸ਼ ਸਾਰੰਗਲ ਦਾ ਪੁਰਾਣਾ ਨਾਤਾ, ਖ਼ਾਸ ਗੱਲਬਾਤ 'ਚ ਦੱਸੀਆਂ ਅਹਿਮ ਗੱਲਾਂ

PunjabKesari

ਅੱਗੇ ਲਿਖਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਮੇਰੇ ਦੋਨੋ ਪਿਤਾ ਜੀਆਂ ਦਾ ਜੀਵਨ ਮੇਰੇ ਵਾਸਤੇ ਲੋਕ ਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣ ਲਈ ਇਕ ਪ੍ਰੇਰਕ ਸ਼ਕਤੀ ਬਣਿਆ ਹੈ। ਮੈਂ ਅੱਜ ਪਿਤਾ ਦਿਵਸ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਨਮਨ ਕਰਦੀ ਹੋਈ ਕੁੱਲ ਦੁਨੀਆ ਦੇ ਹਰ ਪਿਤਾ ਨੂੰ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਭੇਂਟ ਕਰਦੀ ਹਾਂ। 

ਇਹ ਵੀ ਪੜ੍ਹੋ-2 ਦਿਨ ਜਲੰਧਰ ਦੇ ਦੌਰੇ 'ਤੇ ਰਹਿਣਗੇ CM ਭਗਵੰਤ ਮਾਨ ਤੇ CM ਕੇਜਰੀਵਾਲ, ਕੱਲ੍ਹ ਦੇਣਗੇ ਵੱਡੀ ਸੌਗਾਤ

ਬੀਬੀ ਬਾਦਲ ਵੱਲੋਂ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਿਤਾ ਸਨ। ਪਿਛਲੇ ਕਈ ਦਹਾਕਿਆਂ ਤੋਂ ਇਸ ਪਰਿਵਾਰ ਵਿਚ ਰਹਿ ਕੇ ਮੈਂ ਵੇਖਿਆ ਕਿ ਬਾਦਲ ਸਾਬ੍ਹ ਦਾ ਇਕੋ ਨਿਸ਼ਾਨਾ ਹੁੰਦਾ ਸੀ ਕਿ ਮੇਰਾ ਹਰ ਇਕ ਦਿਨ, ਹਰ ਇਕ ਪਲ ਅਤੇ ਇਹ ਸਾਰਾ ਜੀਵਨ ਮੈਂ ਆਪਣੇ ਵਾਸਤੇ ਕਿਵੇਂ ਅਰਪਿਤ ਕਰ ਸਕਦਾ ਹਾਂ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਡੈਡੀ ਜੀ ਨੂੰ ਇਸ ਪਿਤਾ ਦਿਵਸ ਮੌਕੇ ਮੈਂ ਨਮਨ ਵੀ ਕਰਦੀ ਹਾਂ ਅਤੇ ਯਾਦ ਵੀ ਕਰਦੀ ਹੈ ਤੇ ਉਨ੍ਹਾਂ ਵਰਗੇ ਹਰ ਇਕ ਪਰਿਵਾਰ ਵਿਚ ਬੈਠੇ ਉਹ ਪਿਤਾ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਕ ਪ੍ਰੇਰਣਾ ਦਿੱਤੀ ਹੈ, ਇਕ ਰੋਲ ਮਾਡਲ ਬਣ ਕੇ ਰਾਹ ਵਿਖਾਇਆ ਹੈ, ਉਨ੍ਹਾਂ ਸਾਰਿਆਂ ਨੂੰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੀ ਹਾਂ। 

ਇਹ ਵੀ ਪੜ੍ਹੋ-ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News