ਹਰਸਿਮਰਤ ਬਾਦਲ ਨੇ ਕੇਜਰੀਵਾਲ ਅਤੇ ਕਾਂਗਰਸ ’ਤੇ ਕੀਤੇ ਤਿੱਖੇ ਹਮਲੇ

Sunday, Feb 20, 2022 - 02:10 PM (IST)

ਲੰਬੀ  (ਜੁਨੇਜਾ) : ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ 2017 ’ਚ ਕਾਂਗਰਸ ਪਾਰਟੀ ਨੇ ਲੋਕਾਂ  ਨਾਲ ਝੂਠੇ ਵਾਅਦੇ  ਕਰਕੇ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਸਰਕਾਰ ਬਣਾਈ ਸੀ। ਇਸ ਦੌਰਾਨ ਕਾਂਗਰਸ ਦੀ ਸਰਕਾਰ ਬਣ ਗਈ ਅਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਨੇਤਾ ਬਣ ਗਈ ਪਰ ਲੋਕ ਇਸ ਸਰਹੱਦੀ ਸੂਬੇ ਲਈ ਮਜਬੂਤ ਖੇਤਰੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਜਿਹੜੀ ਸੂਬੇ ਨੂੰ ਦਰਪੇਸ਼ ਚਣੌਤੀਆਂ ਨਾਲ ਨਜਿੱਠ ਸਕੇ। ਹਰਸਿਮਰਤ ਕੌਰ ਬਾਦਲ ਪਿੰਡ ਬਾਦਲ ਵਿਖੇ ਆਪਣੀ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ ਸਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਮੁੱਖ ਮੰਤਰੀ ਚੰਨੀ ਸਮੇਤ ਮੁੱਖ ਮੰਤਰੀ ਬਨਣ ਲਈ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੇ ਅਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਆਮ ਆਦਮੀ ਪਾਰਟੀ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਆਪਣੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਗਾਰੰਟੀ ਨਹੀਂ। ਇਨ੍ਹਾਂ ਦੀ ਪਾਰਟੀ ਦੇ 4 ਸੰਸਦ ਮੈਂਬਰਾਂ ਵਿਚੋਂ 3 ਪਾਰਟੀ ਛੱਡ ਗਏ ਅਤੇ 20 ਵਿਧਾਇਕਾਂ ਵਿਚੋਂ 11 ਪਾਰਟੀ ਨੂੰ ਛੱਡ ਗਏ।

ਇਹ ਵੀ ਪੜ੍ਹੋ : ਪੰਜਾਬ ਚੋਣਾਂ : ਵੋਟਰਾਂ ’ਚ ਉਤਸ਼ਾਹ, ਦਿਵਯਾਂਗ ਵੋਟਰਾਂ ਨੇ ਵੀ ਪਾਈ ਵੋਟ

ਬੀਬੀ ਹਰਸਿਮਰਤ ਕੌਰ ਨੇ ਕਿਹਾ ਕੇਜਰੀਵਾਲ ਦੇ ਗਰਮ ਦਲੀਏ ਅਤੇ ਵੱਖਵਾਦੀ ਧਿਰਾਂ ਨਾਲ ਸਬੰਧ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਚੋਣ ਜਿੱਤਣਾ ਚਾਹੁੰਦਾ ਹੈ। ਕੇਜਰੀਵਾਲ ਖੁਦ 2017 ਵਿਚ ਵੀ ਰੈਡੀਕਲ ਆਗੂ ਦੇ ਘਰ ਠਹਿਰੇ ਸੀ। ਹੁਣ ਵੀ ਗਰਮ ਦਲੀਏ ਅਤੇ ਵੱਖ ਵਾਦੀ ਧਿਰਾਂ ਖੁੱਲੇ ਆਮ ਫੰਡ ਦੇ ਰਹੀਆਂ ਹਨ ਅਤੇ ਮਦਦ ਕਰ ਰਹੀਆਂ ਹਨ। ਪਾਰਟੀ ਦੇ ਮੁਢਲੇ ਆਗੂ ਪਾਰਟੀ ਦੇ ਵੱਖਵਾਦੀਆਂ ਨਾਲ ਸਬੰਧਾਂ ਦੀ ਗੱਲ ਕਰ ਰਹੇ ਹਨ। ਹੁਣ ਫਿਰ ਪਾਕਿਸਤਾਨ ਮੁੜ ਤੋਂ ਪੰਜਾਬ ਵਿਚ ਗੜਬੜੀ ਫੈਲਾਉਣ ਦੀਆਂ ਕੋਸਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੂਰੇ ਦੇਸ਼ ਅੰਦਰ ਕੌਮੀ ਸੁਰੱਖਿਆ ਦਾ ਮੁੱਦਾ ਹੈ ਅਤੇ ਸਰਹੱਦੀ ਰਾਜਾਂ ਵਿਚ ਤਾਂ ਵਿਸੇਸ਼ ਕਰਕੇ ਇਹ ਅਹਿਮ ਮੁੱਦਾ ਹੈ, ਜਿਥੇ ਹਰ ਰੋਜ ਨਸ਼ੇ ਅਤੇ ਹਥਿਆਰ ਲੈਕੇ ਡਰੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਤਵਾਦ ਅਤੇ ਕਾਲੇ ਦਿਨਾਂ ਨੂੰ ਭੁੱਲੇ ਨਹੀਂ । ਇਸ ਲਈ ਸਿਰਫ ਉਨ੍ਹਾਂ ਦੀ ਪਾਰਟੀ ਹੈ ਜੋ ਪੰਜਾਬ ਵਿਚ ਮਜ਼ਬੂਤ ਸਰਕਾਰ ਦੇ ਸਕਦੀ ਹੈ ਅਤੇ100% ਅਕਾਲੀ  ਦਲ ਦੀ ਵਾਪਸੀ ਹੋ ਰਹੀ ਹੈ। ਨਵਜੋਤ ਸਿੱਧੂ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ 18 ਸਾਲ ਸਰਕਾਰ ਵਿਚ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਆਪਣੇ ਹਲਕੇ ਵਿਚ ਇਕ ਵੀ ਕੰਮ ਨਾ ਕਰਨ ਵਾਲਾ ਪੰਜਾਬ ਮਾਡਲ ਪੇਸ਼ਕਰ ਰਿਹਾ ਹੈ। ਅਜਿਹੇ ਆਗੂਆਂ ਨੂੰ ਲੋਕ ਹਾਰ ਦੇਣਗੇ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News