ਪੰਜਾਬ ਰਿਜ਼ਲਟ Live : ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਦਿੜ੍ਹਬਾ ਤੋਂ ਜਿੱਤ

Thursday, Mar 10, 2022 - 04:05 PM (IST)

ਦਿੜ੍ਹਬਾ : ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਫਾਈਨਲ ਨਤੀਜਿਆਂ 'ਚ ਹਲਕਾ ਦਿੜ੍ਹਬਾ ਤੋਂ 'ਆਪ' ਦੇ ਹਰਪਾਲ ਸਿੰਘ ਚੀਮਾ 82228 ਵੋਟਾਂ ਨਾਲ ਜਿੱਤ ਚੁੱਕੇ ਹਨ। ਫਾਈਨਲ ਚੋਣ ਨਤੀਜਿਆਂ 'ਚ ਕਾਂਗਰਸ ਦੇ ਅਜਾਇਬ ਸਿੰਘ ਰਟੌਲ 10437 ਵੋਟਾਂ ਨਾਲ ਦੂਜੇ, ਜਦਕਿ ਸ਼੍ਰੋਮਣੀ ਅਕਾਲੀ ਦੇ ਗੁਲਜ਼ਾਰ ਸਿੰਘ ਮੂਨਕ 31899 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਮੋਗਾ ਤੋਂ ਮਾਲਵਿਕਾ ਸੂਦ ਹਾਰੀ, 'ਆਪ' ਉਮੀਦਵਾਰ ਡਾ. ਅਮਨਦੀਪ ਨੇ ਮਾਰੀ ਬਾਜ਼ੀ

ਦਿੜ੍ਹਬਾ ਸੀਟ 'ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ 2 ਵਾਰ ਕਾਂਗਰਸ, ਜਦੋਂ ਕਿ ਇਕ-ਇਕ ਵਾਰ ਅਕਾਲੀ ਦਲ, ਆਜ਼ਾਦ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ। ਇਸ ਵਾਰ ਇਸ ਸੀਟ 'ਤੇ ਕਾਂਗਰਸ ਨੇ ਅਜੈਬ ਸਿੰਘ ਰਟੌਲ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਲਜ਼ਾਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਮੁੜ ਹਰਪਾਲ ਸਿੰਘ ਚੀਮਾ ਚੋਣ ਮੈਦਾਨ 'ਚ ਸਨ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵੱਲੋਂ ਮਾਲਵਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੋਮਾ ਸਿੰਘ ਘਰਾਚੋਂ (ਢੀਂ.) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਗੁਰੂ ਹਰ ਸਹਾਏ ਤੋਂ 'ਆਪ' ਦੇ ਫੌਜਾ ਸਿੰਘ ਜੇਤੂ


Harnek Seechewal

Content Editor

Related News