ਹਰਪਾਲ ਚੀਮਾ ਦਾ ਵੱਡਾ ਬਿਆਨ: ਇਸ ਵਾਰ ਬਜਟ ’ਚ ਨਹੀਂ ਲੱਗੇਗਾ ਕੋਈ ਨਵਾਂ ਟੈਕਸ
Thursday, May 12, 2022 - 04:56 PM (IST)
ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਟੈਕਸ ਫ੍ਰੀ ਬਜਟ ਪੇਸ਼ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ’ਚ ਪੇਸ਼ ਹੋਣਾ ਵਾਲਾ ਬਜਟ ਟੈਕਸ ਫ੍ਰੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬੀਆਂ ਦੇ ਹੱਕ ’ਚ ਹੋਵੇਗਾ। ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਬਜਟ ਸੰਬੰਧੀ ਸੁਝਾਅ ਮੰਗੇ ਸਨ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਪੋਰਟਲ ਅਤੇ ਲਿਖਤੀ ਸੁਝਾਅ ਭੇਜੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵਲੋਂ ਚੁੱਕਿਆ ਗਿਆ ਇਹ ਇਤਿਹਾਸਕ ਕਦਮ ਸੀ, ਜਿਸ ਦਾ ਲੋਕਾਂ ਵਲੋਂ ਵਧੀਆ ਹੁੰਗਾਮਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਸੀ ਕਿ ਉਹ ਪੰਜਾਬ ਦੇ ਲੋਕਾਂ ’ਚ ਜਾ ਕੇ ਉਨ੍ਹਾਂ ਦੇ ਸੁਝਾਅ ਬਾਰੇ ਗੱਲਬਾਤ ਕਰਨ।
ਇਹ ਵੀ ਪੜ੍ਹੋ : CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ
ਉਨ੍ਹਾਂ ਅੱਗੇ ਕਿਹਾ ਕਿ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਗਏ ਜਿੱਥੇ ਲੁਧਿਆਣਾ ਦੇ 10.61 ਲੋਕਾਂ ਨੇ ਸੁਝਾਅ ਦਿੱਤੇ, ਪਟਿਆਲਾ ’ਚ 10%, ਫਾਜ਼ਿਲਕਾ ਜਿਹੜਾ ਕਿ ਬਾਰਡਰ ਏਰੀਆ ਹੈ ਦੇ ਲੋਕਾਂ ਨੇ 8.14% ਦਿੱਤੇ, ਬਠਿੰਡਾ 6%, ਅੰਮ੍ਰਿਤਸਰ 5.30 ਤੇ ਮੁਕਤਸਰ 5.ਤੋਂ ਉੱਪਰ ਲੋਕਾਂ ਨੇ ਬਜਟ ਸੰਬੰਧੀ ਆਪਣੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ 4 ਹਜ਼ਾਰ ਤੋਂ ਵੱਧ ਔਰਤਾਂ ਨੇ ਇਸ ਬਜਟ ਦੇ ਸੁਝਾਅ ’ਚ ਆਪਣੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਬਜਟ ਪੇਸ਼ ਕਰਨ ’ਚ ਔਰਤ ਦਾ ਅਹਿਮ ਰੋਲ ਹੁੰਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ
ਚੀਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਜਿਹੜੇ ਸੁਝਾਅ ਆਏ ਹਨ, ਉਨ੍ਹਾਂ ’ਚ ਖੇਤੀਬਾੜੀ ਨੂੰ ਲੈ ਕੇ ਨਵੀਂ ਟੈਕਨਾਲੋਜੀ, ਇੰਡਸਟਰੀ ਦੇ ਲੋਕਾਂ ਨੇ ਵਧੀਆ ਇੰਫ੍ਰਾਸਟਰਕਚਰ, ਫ੍ਰੈਂਡਲੀ ਬਿਜ਼ਨੈੱਸ ਇਨਵਾਇਰਮੈਂਟ ਅਤੇ ਪੰਜਾਬ ’ਚ ਇੰਸਪੈਕਟਰ ਰਾਜ ਖ਼ਤਮ ਕਰਨ ਦੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਨੇ ਰਹਿਣ ਵਾਸਤੇ ਸ਼ਹਿਰਾਂ ’ਚ ਮਕਾਨ ਦੀ ਮੰਗ ਵੀ ਕੀਤੀ। ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ 5 ਸਾਲ ’ਚ ਆਪਣੀਆੰ ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ’ਚ ਵਚਨਬੱਧ ਹੈ ਅਤੇ ਲੋਕਾਂ ਵਲੋਂ ਭੇਜੇ ਗਏ ਸੁਝਾਵਾਂ ਬਾਰੇ ਪੰਜਾਬ ਸਰਕਾਰ ਗੌਰ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ