ਕੈਪਟਨ ਸਰਕਾਰ ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਦ੍ਰਿੜ - ਹਰਮਿੰਦਰ ਗਿੱਲ
Saturday, Nov 18, 2017 - 04:10 PM (IST)

ਝਬਾਲ (ਨਰਿੰਦਰ) - ਪੰਜਾਬ ਦੀ ਕੈਪਟਨ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜਾਬ 'ਚੋਂ ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਦ੍ਰਿੜ ਹੈ ਅਤੇ ਹਰ ਹਾਲਤ 'ਚ ਪੰਜਾਬ 'ਚੋਂ ਨਸ਼ਿਆਂ ਦੀ ਬਿਮਾਰੀ ਨੂੰ ਖਤਮ ਕਰ ਕੇ ਰਹੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਵਿਧਾਇਕ ਗਿੱਲ ਨੇ ਕਿਹਾ ਕਿ ਇਸ ਬਿਮਾਰੀ ਨੇ ਆਪਣੀਆਂ ਜੜ੍ਹਾਂ ਲੋਕਾਂ 'ਚ ਪੂਰੀ ਤਰਾਂ ਮਜਬੂਤ ਕਰ ਲਈਆਂ ਹਨ। ਕਾਂਗਰਸ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਵਪਾਰੀਆਂ ਦੀਆਂ ਜ਼ਿਆਦਾ ਕੁਰਕ ਕਰਨ ਦਾ ਜੋ ਫੇਸਲਾ ਕੀਤਾ ਹੈ, ਇਹ ਬਹੁਤ ਸ਼ਲਾਘਾਂਯੋਗ ਹੈ, ਜਿਸ ਨਾਲ ਨਸ਼ਿਆਂ ਨੂੰ ਜੜ੍ਹ ਤੋ ਖਤਮ ਕੀਤਾ ਜਾ ਸਕੇਗਾ । ਉਨ੍ਹਾਂ ਕਿਹਾ ਕਿ ਅਕਾਲੀ ਤੇ ਆਪ ਵਾਲੇ ਦੋਵੇਂ ਹੀ ਨਸ਼ਿਆਂ ਦੇ ਜਨਮਦਾਤਾ ਹਨ। ਗਿੱਲ ਨੇ ਕਿਹਾ ਕਿ ਪੱਟੀ ਹਲਕੇ 'ਚ ਹਰੇਕ ਵਿਅਕਤੀ ਨੂੰ ਇਨਸਾਫ ਮਿਲੇਗਾ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਕੈਰੋ ਪਰਿਵਾਰ ਵੱਲੋਂ ਆਪਣੀ ਤਾਕਤ ਦੀ ਵਰਤੋ ਕਰਦਿਆਂ ਕੈਰੋ ਵਿਖੇ ਸਰਕਾਰੀ ਜ਼ਮੀਨ 'ਤੇ ਆਪਣੇ ਚਹੇਤਿਆਂ ਨੂੰ ਕਾਬਜ ਕਰਵਾਇਆਂ ਸੀ ਉਨ੍ਹਾਂ ਉਹ ਛਡਵਾ ਕੇ ਮੁੜ ਸਰਕਾਰੀ ਅਦਾਰਿਆਂ ਦੇ ਹਵਾਲੇ ਕਰਵਾ ਕੇ ਨਵੀਂ ਸ਼ੁਰੂਆਤ ਕੀਤੀ ।