ਕਿਸਾਨ ਆਗੂ ਲੱਖੋਵਾਲ ਦਾ ਵੱਡਾ ਬਿਆਨ, 26 ਤਾਰੀਖ਼ ਨੂੰ ਦਿੱਲੀ 'ਚ ਦਾਖ਼ਲ ਹੋਣਗੇ ਲੱਖਾਂ 'ਟਰੈਕਟਰ'
Thursday, Jan 07, 2021 - 02:07 PM (IST)

ਨਵੀਂ ਦਿੱਲੀ/ਮਾਛੀਵਾੜਾ ਸਾਹਿਬ (ਟੱਕਰ) : ਕਿਸਾਨ ਸਾਂਝਾ ਮੋਰਚਾ ਵੱਲੋਂ ਅੱਜ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਸਿੰਘੂ ਬਾਰਡਰ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ’ਚ ਪੰਜਾਬ ਤੋਂ ਇਲਾਵਾ ਯੂ. ਪੀ., ਹਰਿਆਣਾ ਤੋਂ ਹਜ਼ਾਰਾਂ ਕਿਸਾਨ ਟਰੈਕਟਰ ਲੈ ਕੇ ਸੜਕਾਂ ’ਤੇ ਆ ਗਏ।
ਇਹ ਵੀ ਪੜ੍ਹੋ : ਖੰਨਾ 'ਚ ਇਨਸਾਨੀਅਤ ਸ਼ਰਮਸਾਰ, ਹਵਸ ਦੇ ਭੁੱਖੇ ਨੇ ਫ਼ੌਜੀ ਦੀ ਬਜ਼ੁਰਗ ਮਾਂ ਨਾਲ ਕੀਤਾ ਜਬਰ-ਜ਼ਿਨਾਹ
ਸਿੰਘੂ ਬਾਰਡਰ ਤੋਂ ਟਰੈਕਟਰ ਮਾਰਚ 'ਤੇ ਰਵਾਨਾ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਟਰੈਕਟਰ ਮਾਰਚ ਤਾਂ ਇੱਕ ਰਿਹਰਸਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਭਲਕੇ 8 ਜਨਵਰੀ ਨੂੰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲੱਖਾਂ ਹੀ ਕਿਸਾਨ ਦਿੱਲੀ ’ਚ ਆਪਣੇ ਟਰੈਕਟਰ ਲੈ ਕੇ ਦਾਖ਼ਲ ਹੋ ਜਾਣਗੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਫੜ੍ਹੇ ਗਏ 2 ਸ਼ੱਕੀ, ਪੁੱਛਗਿੱਛ ਦੌਰਾਨ ਹੋਏ ਵੱਡੇ ਖ਼ੁਲਾਸੇ (ਵੀਡੀਓ)
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਲੱਖੋਵਾਲ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੇ ਹਜ਼ਾਰਾਂ ਹੀ ਕਿਸਾਨ ਅੱਜ ਇੱਥੋਂ ਟਿੱਕਰੀ ਬਾਰਡਰ ਵੱਲ ਨੂੰ ਕੂਚ ਕਰਨਗੇ ਅਤੇ ਗਾਜ਼ੀਪੁਰ ਧਰਨੇ ’ਤੇ ਬੈਠੇ ਕਿਸਾਨ ਪਲਵਲ ਵੱਲ ਨੂੰ ਜਾਣਗੇ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੂੰ 'ਗੁਰਪੁਰਬ' ਮੌਕੇ ਨਾ ਸੱਦਣ 'ਤੇ ਛਿੜੀ ਬਹਿਸ, ਭਾਜਪਾ ਆਗੂ ਨੇ ਆਖੀ ਵੱਡੀ ਗੱਲ
ਉਨ੍ਹਾਂ ਕਿਹਾ ਕਿ ਅੱਜ ਵੀ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਾਲੇ ਕਾਨੂੰਨ ਰੱਦ ਕਰ ਦੇਵੇ ਨਹੀਂ ਤਾਂ 26 ਜਨਵਰੀ ਵਾਲਾ ਟਰੈਕਟਰ ਮਾਰਚ ਇੰਨਾ ਵਿਸ਼ਾਲ ਹੋਵੇਗਾ ਕਿ ਲੱਖਾਂ ਟਰੈਕਟਰ ਦਿੱਲੀ ਦਾਖ਼ਲ ਹੋ ਜਾਣਗੇ।
ਨੋਟ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ ਬਾਰੇ ਦਿਓ ਰਾਏ