ਜਲੰਧਰ ''ਚ ਵਾਲ ਕੱਟਣ ਦਾ ਤੀਜਾ ਮਾਮਲਾ ਆਇਆ ਸਾਹਮਣੇ, ਭਤੀਜੇ ਨੂੰ ਸਕੂਲ ਘੁਮਾਉਣ ਗਈ ਲੜਕੀ ਨਾਲ ਵਾਪਰੀ ਘਟਨਾ
Wednesday, Aug 09, 2017 - 07:04 PM (IST)

ਜਲੰਧਰ(ਸੋਨੂੰ/ਰਾਜੇਸ਼)— ਇਥੋਂ ਦੇ ਟੈਗੋਰ ਨਗਰ, ਭਾਰਗੋ ਕੈਂਪ ਤੋਂ ਬਾਅਦ ਹੁਣ ਸੰਤ ਨਗਰ 'ਚ ਵਾਲਾਂ ਨੂੰ ਕੱਟਣ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੰਤ ਨਗਰ ਦੀ ਰਹਿਣ ਵਾਲੀ ਇਕ ਲੜਕੀ ਇਸ ਘਟਨਾ ਦੀ ਸ਼ਿਕਾਰ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨਾਲ ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਆਪਣੇ ਭਤੀਜੇ ਨੂੰ ਆਂਗਨਵਾੜੀ ਸਕੂਲ ਘੁਮਾਉਣ ਲਈ ਲੈ ਕੇ ਗਈ ਸੀ। ਸੰਤ ਨਗਰ ਦੀ ਰਹਿਣ ਵਾਲੀ ਸਲੋਨੀ ਪੁੱਤਰੀ ਸੁਧੀਰ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਨੂੰ ਆਂਗਨਵਾੜੀ ਸਕੂਲ ਤੋਂ ਘੁਮਾ ਕੇ ਜਦੋਂ ਵਾਪਸ ਘਰ ਲੈ ਕੇ ਆਈ ਤਾਂ ਉਸ ਤੋਂ ਬਾਅਦ ਉਸ ਦੀ ਗੁਆਂਢਣ ਨੇ ਉਸ ਨੂੰ ਵਾਲ ਬਣਾਉਨ ਲਈ ਕਿਹਾ ਤਾਂ ਉਸ ਨੇ ਦੇਖਿਆ ਕਿ ਸਲੋਨੀ ਦੇ ਵਾਲ ਕੱਟੇ ਹੋਏ ਹਨ। ਆਪਣੇ ਕੱਟੇ ਹੋਏ ਵਾਲਾਂ ਨੂੰ ਦੇਖ ਸਲੋਨੀ ਹੈਰਾਨ ਰਹਿ ਗਈ। ਇਸ ਘਟਨਾ ਤੋਂ ਬਾਅਦ ਉਥੇ ਕਾਫੀ ਲੋਕ ਇਕੱਠੇ ਹੋਏ। ਮੌਕੇ 'ਤੇ ਪਹੁੰਚੀ ਥਾਣਾ ਨੰਬਰ-5 ਦੀ ਪੁਲਸ ਜਾਂਚ 'ਚ ਜੁਟ ਗਈ ਹੈ। ਦੇਸ਼ 'ਚ ਵਾਪਰ ਰਹੀਆਂ ਵਾਲਾਂ ਦੇ ਕੱਟਣ ਦੀਆਂ ਘਟਨਾਵਾਂ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।